ਪੰਨਾ:ਵਲੈਤ ਵਾਲੀ ਜਨਮ ਸਾਖੀ.pdf/259

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਨਾ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ॥ ਹਉ ਸਤਿਗੁਰ ਕਉ ਸਦਵਾਰਿਆ ਗੁਰ ਬਚਨਿ ਸਮਾਣੇ॥੨੦॥ ਤੂ ਠਾਕੁਰੁ ਤੂ ਸਾਹਿਬੋ ਤੂ ਹੈ ਮੇਰਾ ਮੀਰਾ॥ ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ॥੨੧॥ ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ॥ ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ॥ ੨੨॥

ਜਬ ਬਾਬੈ ਏਹੁ ਸਬਦੁ ਬੋਲਿਆ ਤਾਂ ਮੀਰਖਾਨ ਮੁਗਲੁ ਆਇ ਗਇਆ।ਜਾਂ ਆਇਕੈ ਦੇਖੈ ਤਾਂ ਪੰਡ ਸਿਰ ਤੇ ਉਪਰਿ ਹਥੁ ਭਰਿ ਚਲੀ ਜਾਂਦੀ ਹੈ, ਅਤੇ ਘੋੜਾ ਪਿਛੈ ਲਗਾ ਜਾਂਦਾ ਹੈ। ਤਬ ਸੁਲਤਾਨ ਬਾਬ

248