ਪੰਨਾ:ਵਲੈਤ ਵਾਲੀ ਜਨਮ ਸਾਖੀ.pdf/252

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਣੀ॥ ਕਰਮ ਨਾਹੀਂ ਬੀਚਾਰਣਾ॥ ਤਬ ਬਾਬਾ ਅਤੇ ਮਰਦਾਨਾ ਬੰਦਿ ਵਿਚਿ ਆਏ ਸੈਦਪੁਰ ਕੀ॥ ਤਬ ਮੀਰ ਖਾਨ ਮੁਗਲ ਕੈ ਹਥਿ ਚੜੇ॥ ਤਬ ਮੀਰ ਖਾਨਿ ਮਗਲਿ ਆਖਿਆ ਇਨ ਗੋਲੇਆ ਤਾਈ ਲੈ ਚਲਹੁ॥ ਤਬ ਬਾਬਾ ਦੇ ਸਿਰਿ ਪੰਡ ਮਿਲੀ ਅਤੇ ਮਰਦਾਨੇ ਨੂੰ ਘੋੜਾ ਪਕੜਾਇਆ॥ ਤਬ ਬਾਬਾ ਬੋਲਿਆ॥ ਸਬਦੁ॥ ਰਾਗੁ ਮਾਰੂ॥ਮ:॥ ਮੁਲਿ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ॥ ਗੁਰੂ ਕੀ ਬਚਨੀ ਹਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥ ਤੇਰੇ ਲਾਲੇ ਕਿਆ ਚਤੁਰਾਈ॥ ਸਾਹਿਬ ਕਾ ਹੁਕਮੁ ਨ ਮੇਟਿ

241