ਪੰਨਾ:ਵਲੈਤ ਵਾਲੀ ਜਨਮ ਸਾਖੀ.pdf/246

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਨੀਐ ਤਉ ਅਨਭਉ ਪਾਵੈ ॥੮॥ ਪਾਨਾਵੜੀ ਹੋਇ ਘਰਿ ਖਸਾਰ ਨ ਜਾਣੈ॥ ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ॥੯॥ ਅਪਿਓ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ ॥ ਸਹਜੇ ਸਹਜੇ ਮਿਲਿ ਰਹੈ ਅਮਰਾ ਪਦੁ ਪਾਵੈ॥੧੦॥੧॥ ਤਬ ਪਠਾਣ ਲੋਕ ਮੁਰੀਦ ਹੋਇ ਲਾਗੇ 'ਦਮਸਾਹ ਨਾਨਕ ਕਰਣਿ। ਤਬ, v|| ਗੁਰੂ ਬਾਬਾ ਓਥਹੁ ਰਵਦਾ ਰਹਿਆ।

⁠ਫਿਰ ਫਿਰਦੇ ਫਿਰਦੇ* ਵਟਾਲੇ ਵਿਚਿਦੋ ਸੈਦਪੁਰਿ ਸੰਡੇਆਲੀ£ ਜਾਇ ਨਿਕਲੇ। ਅਗੇ ਪਠਾਣ ਦੀ ਘਰੀਂ ਵੀਵਾਹ ਹੋਦੇ ਹਿਨਿ, ਅਰੁ ਬਾਬੇ ਨਾਲਿ ਕੁਛੁ ਫਕੀਰ ਭੀ ਥੇ, ਪਰੁ ਖੁਧਿ

235