ਪੰਨਾ:ਵਲੈਤ ਵਾਲੀ ਜਨਮ ਸਾਖੀ.pdf/227

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਇਆ॥ ਅਰਜੁ ਰਖੀਅਸੁ: ਜੀਉ! ਇਸ ਰਬਾਬੀ ਕਉ ਹੁਕਮੁ ਕੀਜੈ ਜੋ ਇਹੁ ਬੈਤੁ ਫਿਰਿ ਆਖੈ॥ ਮਰਦਾਨੇ ਨੂੰ ਹੁਕਮੁ ਹੋਆ ਜੋ ਇਹ ਸਲੋਕ ਫਿਰਿ ਦੇਹ”॥ ਤਾਂ ਮਰਦਾਨੇ ਸਲੋਕ ਫਿਰਿ ਦਿਤਾ॥ ਕਮਾਲ ਸਿਖਿ ਲੈਇਆ॥ ਜੋ ਕੁਛ ਲਕੜੀਆਂ ਚੁਣੀਆਂ ਧੀਆਂ ਸੋਈ ਘਨਿ ਕਰਿ ਸਲਾਮੁ ਕੀਤੋ ਸੁD॥ ਪਟਣਿ ਆਇਆ॥ ਲਕੜੀਆਂ ਸੁਟਿ ਕਰਿ ਜਾਇ ਅਪਣੇ ਪੀਰ ਕਉ ਸਲਾਮੁ ਕੀਤੀਅਸੁ ਤਾਂ ਆਖਿਓਸੁ “ਪੀਰ ਸਲਾਮਤਿ! ਮੈਨੂੰ ਏਕੁ ਖੁਦਾਇ ਦਾ ਪਿਆਰਾ ਮਿਲਿਆ ਹੈ ਤਾਂ ਪੀਰੁ ਕਹਿਆ॥ “ਕਮਾਲ! ਕਿਥਹੁ ਮਿਲਿਓ? ਤਾਂ ਕਮਾਲਿ ਕਹਿਆ॥ “ਪੀਰ ਸਲਾਮਤਿ! ਮੈਂ ਲਕੜੀਆਂ ਚੁਣਣਿ ਗਇਆ ਥਾ॥

216