ਪੰਨਾ:ਵਲੈਤ ਵਾਲੀ ਜਨਮ ਸਾਖੀ.pdf/214

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਠਿਆਈ ਲੇਕਰਿ ਪਿਛਹੁ ਆਇ ਮਰਦਾਨੇ ਨੂੰ ਆਇ ਮਿਲੀ॥ ਤਾਂ ਆਖਿਓਸੁ ਮਰਦਾਨਿਆਂ! ਮੈਨੂੰ ਨਾਨਕੁ ਮਿਲਾਇ॥ ਮਰਦਾਨਾ ਚੁਪ ਕਰਿ ਰਹਿਆ॥ ਓਥਹੁ ਚਲੇ॥ ਆਂਵਦੇ॥ ਆਂਵਦੇ ਜਾਂ ਕੋਹਾਂ ਦੁਹੁ ਉਪਰਿ ਆਏ ਤਾਂ ਬਾਬਾ ਬੈਠਾ ਹੈ॥ ਤਬ ਬਾਬੇ ਡਿਠਾ ਕੇ ਮਾਤਾ ਤੇ ਮਰਦਾਨਾ ਆਏ॥ ਤਬ ਬਾਬਾ ਆਇ ਕਰਿ ਪੈਰੀ ਪਇਆ॥ ਤਾਂ ਮਾਤਾ ਲਗੀ ਬੈਰਾਗੁ ਕਰਣ॥ ਸਿਰਿ ਚੁਮਿਓਸੁ | ਆਖਿਓਸੁ॥ ਹਉ ਵਾਰੀ ਬੇਟਾ॥ ਹਊ ਤੁਧੁ ਵਿਟਹੁ ਵਾਰੀ॥ ਤੇਰੇ ਨਾਉ ਵਿਟਹੁ ਵਾਰੀ॥ ਤੇਰੇ ਦਰਸਨ ਵਿਟਹੁ ਵਾਰੀ॥ ਜਿਥੇ ਤੂ ਫਿਰਦਾ ਹੈ ਤਿਸ ਥਾਉਂ ਵਿਟਹੁ ਹਉ ਵਾਰੀ॥ ਤੁਧੁ ਨਿਹਾਲੁ ਕੀਤੀ॥ਮੈਨੂੰ ਆਪਣਾ ਮਹੁ ਵਿਖਾਲਿਓ॥ ਤਬ ਬਾਬਾ ਮਾਤਾ ਕਾ ਹੇਤੁ ਦੇਖਿ ਕਰਿ ਗੁਦਗੁਦਾ ਹੋਇ ਗਇਆ॥੧

203