ਪੰਨਾ:ਵਲੈਤ ਵਾਲੀ ਜਨਮ ਸਾਖੀ.pdf/213

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰੁ ਨਾਨਕ ਕਾ ਸਾਇਆ ਹੈ॥ ਏਹੁ ਓਹੁ ਨਾਹੀਂ॥ ਸੰਸਾਰ ਤੇ ਵਧਿ ਹੋਆ ਹੈ॥ ਜੋ ਆਵਦਾ ਹੈ ਸੋ ਆਇ ਪੈਰੀਂ ਪਵਦਾ ਹੈ॥ ਤਬ ਮਰਦਾਨੇ ਘਰੁ ਬਾਰੁ ਦੇਖਿ ਕਰਿ ਕਾਲੂ ਦੇ ਵੇੜੇ ਵਿਚਿ ਗਇਆ॥ ਜਾਇ ਬੈਠਾ॥ ਤਬ ਬਾਬੇ ਦੀ ਮਾਤਾ ਉਭਰਿ ਗਲੇ ਨੂੰ ਚਮੜੀ॥ ਲਗੀ ਬੈਰਾਗੁ ਕਰਣਿ॥ ਬੈਗ ਕਰਕੇ ਆਖਿਓ ਸੁ “ਮਰਦਾਨਿਆਂ! ਕਿਥਾਊ ਨਾਨਕ ਦੀ ਖਬਰਿ ਦੇਹ”॥ ਤਬ ਸਾਰੇ ਵੇੜੇ ਦੇ ਲੋਕ ਜੋੜਿ ਗਏ॥ ਸਭ ਲੋਕ ਪੁਛਣਿ ਲਾਗੇ॥ ਤਾਂ ਮਰਦਾਨੇ ਆਖਿਆ “ਭਾਈ ਵੇ! ਜਾਂ ਬਾਬਾ ਸੁਲਤਾਨਪੁਰਿ ਆਹਾ ਤਾਂ ਡੂਮੁA ਨਾਲੇ ਆਹਾ ਫਿਰਿ ਮੈਨੂੰ ਪਿਛਲੀ ਖਬਰ ਨਾਹੀਂ॥ ਤਬ ਘੜੀ ਇਕੁ ਬੈਠਿ ਕਰਿ ਮਰਦਾਨਾ ਉਠਿ ਚਲਿਆ॥ ਤਬਿ ਬਾਬੇ | ਦੀ ਮਾਤਾ ਆਖਿਆ “ਭਾਈ ਵੇ! ਏਹੁ ਜੋ ਤੁਰਤੁ ਵੇੜੇ ਵਿਚਹੁ ਜੋ ਗਇਆ॥ਸੋ ਖਾਲੀ ਨਾਹੀਂ॥ ਤਾਂ ਮਾਤਾ ਉਠ ਖੜੀ ਹੋਈ॥ ਕੁਛ ਕਪੜੇ॥ ਕੁਛ ਮਿ

202