ਪੰਨਾ:ਵਲੈਤ ਵਾਲੀ ਜਨਮ ਸਾਖੀ.pdf/212

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਜਾੜਿ ਵਿਚਿ॥ ਤਬਿ ਘੜੀ ਇਕ ਸਸਤਾਇ ਕਰਿ ਮਰਦਾਨੈ ਅਰਜ਼ ਕੀਤੀ ਜੋ ਮੈਨੂੰ ਹੁਕਮ ਹੋਵੇ ਤਾਂ ਘਰਿ ਜਾਵਾਂ॥ ਘਰਿ ਕੀ ਖਬਰਿ ਲੈ ਆਵਾਂ॥ ਦਿਖਾਂ ਅਸਾਡੇ ਆਦਮੀ ਕਿਉਂ ਕਰਿ ਹੈਨਿ॥ ਕੋਈ ਰਹਿਆ ਹੈ ਕਿ ਕੋਈ ਨਾਹੀਂ ਰਹਿਆ॥ ਤਬਿ ਬਾਬਾ ਹਸਿਆ॥ ਹਸਿ ਕਰਿ ਕਹਿਆ“ਮਰਦਾਨਿਆਂ!ਤੇਰੇ ਆਦਮੀ ਮਰੇਂਗੇ ਤੂ ਸੰਸਾਰੁ ਕਿਉਂਕਰਿ ਰਖਹਿਗB? ਪਰੁ ਤੇਰੇ ਆਤਮੈ ਆਵਦੀ ਹੈ ਤਾਂ ਤੂ ਜਾਹਿ॥ ਮਿਲਿਆਉ॥ ਪਰ ਤੁਰਤੁ ਆਈ ਅਤੇ ਕਾਲੂ ਦੇ ਘਰਿ ਭੀ ਜਾਵੇ॥ ਅਸਾਡਾ ਨਾਉਂ ਲਈ ਨਾਹੀ”॥ ਤਬਿ ਮਰਦਾਨਾ ਪੈਰੀਂ ਪੈਇ ਕਰਿ ਗਇਆ॥ ਤਲਵੰਡੀ ਆਇਆ॥ ਜਾਇ ਘਰਿ ਵਰਿਆ॥ ਤਬ ਲੋਕੁ ਬਹੁਤੁ ਜੁੜ ਗਏ॥ ਸਭ ਕੋਈ ਆਇ ਪੈਰੀ ਪਵੈ॥ ਅਤੇ ਸਭ ਲੋਕ ਆਖਿਨਿ ਜੋ ਮਰਦਾਨਾ ਡੂਮੁ ਹੈ॥

201