ਪੰਨਾ:ਵਲੈਤ ਵਾਲੀ ਜਨਮ ਸਾਖੀ.pdf/180

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾ ਦੇਸੁ ਗੁਰੂ ਗੁਰੂ ਲਗਾ ਜਪਣ॥ ਨਾਉ ਧਰੀਕ ਹੋਏ॥ ਏਕ ਮੰਜੀ ਆਸਾ ਦੇਸ ਵਿਚਿ ਹੈ॥ ਤਬ ਬਾਬੇ ਦੀ ਖੁਸੀ ਹੋਈ॥ ਆਸਾ ਦੇਸ ਉਪਰਿ॥ ਬੋਲੁ ਵਾਹਗੁਰੂ॥ਓਥਹੁ ਰਵਦੇ ਰਹੇ॥ ਤਬ ਬਿਸੀਅਰ ਦੇਸ ਆਇ ਪ੍ਰਗਟੇ॥ ਤਬ ਊਹਾ ਕੋਈ ਬੈਠਣ ਦੇਵੈ ਨਾਹੀ॥ ਜਹਾ ਜਾਇ ਖੜੋਵਨਿ ਤਹਾ ਲੋਕ ਚਉਕਾ ਦੇ ਲੈਨਿ ਕਾਸਾ ਦੇਖਿ ਕਰਿ॥ ਤਬ ਝੰਡਾ ਬਾਢੀ ਆਇ ਨਿਕਲਿਆ॥ ਤਬ ਓਹੁ ਘਰਿ ਲੈ ਗਇਆ॥ ਪੈਰ ਧੋਇ ਕਰਿ ਪੀਤਿਆਸੁ॥ ਪੀਵਣੈ ਨਾਲਿ ਗੁਰੂ ਨਦਰਿ ਆਇਓਸੁ॥ ਉਦਾਸੀ ਹੋਆ ਨਾਲਿ ਲਾਗਾ ਫਿਰਣਿ॥ ਸ੍ਰੀ ਸਤਿਗੁਰੂ ਪ੍ਰਸਾਦਿ॥ ਲਿਖਤੰ ਜਗਾਵਲੀ ॥ਮਃ੧॥ ਤਿਤੁ ਸਮੈ ਬੈਠਾ ਸਮੁੰਦ੍ਰ ਕੀ ਬਰੇਤੀ ਮਹਿ ਪਉਣੁ ਅਹਾਰੁ ਕੀਆ॥ ਨਾਲੇ ਝੰਡਾ ਬਾਢੀ ਬਿ

169