ਪੰਨਾ:ਵਲੈਤ ਵਾਲੀ ਜਨਮ ਸਾਖੀ.pdf/179

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਗਣ ਸਭਿਆਸਾ॥੧॥ ਕਰਤੈ ਸਭ ਕੋ ਤੇਰੇ ਜੋਰਿ॥ ਇਕੁ ਸਬਦੁ ਵੀਚਾਰੀਐ॥ਜਾ ਤੂ ਤਾ ਕਿਆ ਹੋਰ॥ਰਹਾਉ॥ ਜਾਇ ਪੁਛਹੁ ਸੁਹਾਗਣੀ ਸਹੁ ਰਵੀਐ ਕਿਨਿ ਗੁਣੀ॥ ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ॥ ਪਿਰੁ ਰੀਸਾਲੁ ਤਾ ਮਿਲੈ ਜਾ ਗੁਰਕਾ ਸਬਦੁ ਸੁਣੀ॥੨॥ ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ॥ ਕੇਤੇ ਤੇਰੇ ਜੀਅ ਜੰਤ ਸਿਫਤਿ ਕਰਨਿ ਦਿਨੁ ਰਾਤਿ॥ ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ॥੩॥ ਸਚੁ ਮਿਲੈ ਸਚੁ ਊਪਜੈ ਸਚ ਮਹਿ ਸਚੁਿ ਸਮਾਇ॥ ਸੁਰਤਿ ਹੋਵੈ ਪਤਿ ਉਗਵੈ ਗੁਰਸਬਦੀ ਭਉ ਖਾਇ॥ ਨਾਨਕ ਸਚਾ ਪਾਤਿਸਾਹੁ ਆਪੇ ਲੇਇ ਮਿਲਾਇ॥੪॥੧॥ ਤਬ ਬਾਬਾ ਜੀ ਕੋਈ ਦਿਨੁ ਆਸਾ ਦੇਸ ਵਿਚਿ ਰਹਿਆ॥ ਸਾਰਾ ਆ

168