ਪੰਨਾ:ਵਲੈਤ ਵਾਲੀ ਜਨਮ ਸਾਖੀ.pdf/176

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੈ ਪੈਰ ਧਰਾ॥ ਤਬਿ ਬਾਬੇ ਪੈਰੁ ਧਰਿਆ॥ ਤਾ ਖੋਪਰੀ ਫੁਟਿ ਗਈ॥ ਉਸ ਜੀਅ ਕੀ ਮੁਕਤਿ ਹੋਈ॥ ਤਬ ਸਾਰਾ ਆਸਾ ਦੇਸੁ ਆਇ ਪੈਰੀ ਪਇਆ॥ਤਬਿ ਬਾਬਾ ਬੋਲਿਆ॥ਸਬਦੁ॥ਰਾਗੁ ਮਾਰੂ ਵਿਚਿ॥ਮਃ ੧॥ ਮਿਲਿ ਮਾਤਿ ਪਿਤਾ ਪਿੰਡੁ ਕਮਾਇਆ॥ ਤਿਨਿ ਕਰਤੈ ਲੇਖੁ ਲਿਖਾਇਆ॥ ਲੇਖੁ ਨਾਮਿ ਜੋਤਿ ਵਡਿਆਈ॥ ਮਿਲਿ ਮਾਇਆ ਸੁਰਤਿ ਗਵਾਈ॥੧॥ ਮੂਰਖ ਮਨ ਕਾਹੇ ਕਰਸੀ ਮਾਣਾ॥ ਉਠਿ ਚਲਣਾ ਖਸਮੈ ਭਾਣਾ॥ਰਹਾਉ॥ ਤਜਿ ਸਾਦ ਸਹਜਿ ਸੁਖੁ ਹੋਈ॥ ਘਰ ਛਡਣੈ ਰਹੈ ਨ ਕੋਈ॥ ਕਿਛੁ ਖਾਈਐ ਕਿਛੁ ਧਰਿ ਜਾਈਐ॥ ਜੇ ਬਾਹੁੜਿ ਦੁ

165