ਪੰਨਾ:ਵਲੈਤ ਵਾਲੀ ਜਨਮ ਸਾਖੀ.pdf/174

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਤਾ ਤਾ ਦੀ ਪਾਵਤ॥ ਦੁਨੀਆ ਲੈ ਆਇਆ ਥਾ॥ ਤਾ ਦੁਨੀਆ ਮਿਲੀ॥ ਤਬ ਉਹੁ ਤਬਲਬਾਜੁ ਲੈ ਕਰਿ ਘਰਿ ਆਇਆ॥ ਤਬਿ ਉਥਹੁ ਗੁਰੂ ਬਾਬਾ ਅਤੈ ਸੇਖੁ ਫਰੀਦੁ ਆਸਾ ਦੇਸਿ ਆਏ॥ ਤਬਿ ਆਸਾ ਦੇਸ ਕਾ ਰਾਜਾ ਸਮੁੰਦਰੁ ਥਾ॥ ਸੋ ਉਸਕਾ ਕਾਲੁ ਹੋਆ ਥਾ॥ ਤਬ ਉਸਕੀ ਖੋਪਰੀ ਜਲੈ ਨਾਹੀਂ॥ ਅਨੇਕ ਜਤਨ ਕਰਿ ਰਹੈ॥ ਤਬ ਜੋਤਕੀ ਪੁਛੇ॥ ਤਾ ਜੋਤਕੀਆ ਆਖਿਆ॥ ਇਨ ਏਕ ਬਾਰਿ ਮਿਥਿਆ ਕਹਿਆ ਹੈ॥ ਤਿਸ ਤੇ ਇਸਕਾ ਜੀਉ ਕਸ਼ਟਿ ਵਿਚਿ ਪਇਆ ਹੈ॥ ਅਰੁ ਆਸਾ ਦੇਸ ਕਾ ਲੋਕੁ ਸਤਿਬਾਦੀ ਥਾ॥ ਦਿਨ ਕਉ

163