ਪੰਨਾ:ਵਲੈਤ ਵਾਲੀ ਜਨਮ ਸਾਖੀ.pdf/171

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਧੇਰੀਆ॥੧॥ ਦੂਜਾ ਪਹਰੁ ਭਇਆ ਜਾਗੁ ਅਚੇਤੀ ਰਾਮ॥ ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ॥ ਰਾਖਹੁ ਖੇਤੀ ਹਰਿ ਗੁਣ ਹੇਤੀ॥ ਜਾਗਤ ਚੋਰੁ ਨ ਲਾਗੈ॥ ਜਮ ਮਗਿਨ ਜਾਵਹੁ ਨਾ ਦੁਖੁ ਪਾਵਹੁ ਜਮ ਕਾ ਡਰੁ ਭਉ ਭਾਗੈ॥ ਰਵਿ ਸਸਿ ਦੀਪਕ ਗੁਰਰਤਿ ਦੁਆਰੇ ਮਨਿ ਸਚਾ ਮੁਖਿ ਧਿਆਏ॥ ਨਾਨਕ ਮੂਰਖ ਅਜਹੁ ਨ ਚੇਤੇ ਕਉ ਦੁਜੇ ਸੁਖੁ ਪਾਏ॥੨॥ ਤੀਜਾ ਪਹਰੁ ਭਇਆ ਨੀਦ ਵਿਆਪੀ ਰਾਮ॥ ਮਾਇਆ ਸੁਤ ਦਾਰਾ ਦੂਖੁ ਸੰਤਾਪੀ ਰਾਮ॥ ਮਇਆ ਸੁਤ ਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੇ॥ ਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਨ ਗ੍ਰਾਸੈ॥

160