ਪੰਨਾ:ਵਲੈਤ ਵਾਲੀ ਜਨਮ ਸਾਖੀ.pdf/170

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾ ਬੋਲਿਆ॥ ਸੇਖ ਫਰੀਦਾ ਇਸੁ ਦੁਧ ਵਿਚਿ ਹਾਥੁ ਫੇਰਿ ਕਰਿ ਦੇਖੁ ਕਿਆ ਹੈ॥ ਜਾ ਸੇਖੁ ਫਰੀਦੁ ਦੇਖੈ ਤਾ ਮੁਹਰਾ ਚਾਰਿ ਅਸਨਿ॥ ਤਬਿ ਉਹੁ ਤਬਲਬਾਜੁ ਛੋਡਿ ਕਰਿ ਚਲਦਾ ਰਹਿਆ॥ ਤਬ ਗੁਰੂ ਬੋਲਿਆ॥ਸਬਦੁ॥ ਰਾਗੁ ਤੁਖਾਰੀ॥ ਛਤੁ ਮਃ ੧॥ ਪਹਿਲੈ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮੁ॥ ਵਖਰੁ ਰਾਖੁ ਮੁਈਯੇ ਆਵੈ ਵਾਰੀ ਰਾਮ॥ ਵਾਰੀ ਆਵੈ ਕਵਣੁ ਜਗਾਵੇ ਸੂਤੀ ਜਮ ਰਸੁ ਚੂਸਏ॥ ਰੈਣਿ ਅੰਧੇਰੀ ਕਿਆ ਗਤਿ ਤੇਰੀ ਚੋਰੁ ਪੜੈ ਘਰੁ ਮੂਸਏ॥ ਰਾਖਣਹਾਰੇ ਅਗਮ ਅਪਾਰੇ ਸੁਣਿ ਬੇਨੰਤੀ ਮੇਰੀਆ॥ ਨਾਨਕ ਮੂਰਖੁ ਕਦੇ ਨ ਚੇਤੈ ਕਿਆ ਸੂਝੈ ਰੈਣਿ

159