ਪੰਨਾ:ਵਲੈਤ ਵਾਲੀ ਜਨਮ ਸਾਖੀ.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁ ਬੰਦਾ ਖੁਦਾਇ ਦਾ ਆਇ ਨਿਕਲਿਆ॥ ਉਹ ਦੇਖਿ ਕਰਿ ਘਰਿ ਉਠਿ ਗਇਆ॥ ਤਬ ਏਕੁ ਤਬਲਬਾਜੁ ਦੁਧ ਕਾ ਭਰ ਕੇ ਲੈ ਆਇਆ॥ ਵਿਚਿ ਚਾਰਿ ਮੁਹਰਾ ਪਾਇ ਕਰਿ ਪਿਛਲੀ ਰਾਤ ਨੂ ਲੇ ਆਇਆ॥ ਤਬਿ ਸੇਖ ਫਰੀਦ ਆਪਣਾ ਬਖਰਾ ਪਾਇ ਲਇਆ॥ ਅਤੈ ਗੁਰੂ ਦਾ ਬਖਰਾ ਰਖਿ ਛਡਿਓਸੁ॥ ਤਬ ਸੇਖ ਫਰੀਦ ਬੋਲਿਆ॥ਸਲੋਕੁ॥ ਜੋ ਜਾਗਨਿ ਸੇ ਸਾਈ ਪਸਹੁ ਲੈਨਿ ਦਾਤਿ॥ ਪਹਿਲੀ ਰਾਤਿ ਫੁਲੇੜਾ॥ ਫਲੁ ਭੀ ਪਿਛਲੀ ਰਾਤਿ॥੧॥ ਤਬ ਬਾਬੇ ਜਬਾਬੁ ਦਿਤਾ ਸਲੋਕੁ॥ ਦਾਤੀ ਸਾਂਈ ਸੰਦੀਆ ਕਿਆ ਚਲੈ ਤਿਸੁ ਨਾਲਿ॥ ਇਕ ਜਾਰੀਦੇ ਨਾ ਲਹੈ॥ ਇਕਾ ਸੁਤਿਆ ਮਿਲੈ ਉਠਾਲਿ॥੧॥ ਤਬਿ ਬਾ

158