ਪੰਨਾ:ਵਲੈਤ ਵਾਲੀ ਜਨਮ ਸਾਖੀ.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰੈ ਭਗਤਿ॥ ਕਾਈ ਗਲੀ ਨਾ ਮੇਹਣੀ ਜਿਤੁ ਬਹਿਕਦੀ ਝਥਿ॥ ਇਥੈ ਉਥੈ ਨਾਨਕ ਸਤਿਗੁਰੂ ਰਖੈ ਪਤੇ॥੧॥ ਤਬ ਉਥੈ ਕਾਈ ਘੜੀ ਨਾ ਰਹੇ॥ ਤਬ ਮਰਦਾਨੇ ਆਖਿਆ ਜੀ ਇਨਾ ਦੇ ਬਾਬਿ ਕਿਆ ਹੁਕਮੁ ਹੋਆ॥ ਤਬਿ ਬਾਬੇ ਆਖਿਆ ਮਰਦਾਨਿਆ ਏਹੁ ਸਹਰੁ ਵਸਦਾ ਰਹੈ॥ ਤਬਿ ਅਗਲੈ ਸਹਰਿ ਗਏ॥ਤਬਿ ਓਨਾ ਬਹੁਤ ਸੇਵਾ ਕੀਤੀ॥ ਓਥੈ ਰਾਤਿ ਰਹੈ॥ ਭਲਕੇ ਉਠਿ ਚਲੇ ਤਾ ਗੁਰੂ ਬੋਲਿਆ ਜੋ ਇਹੁ ਸਹਰੁ ਉਜਾੜਿ ਹੋਵੈਗਾ॥ ਅਠਵਾਣ ਹੋਵੈ॥ ਤਬ ਮਰਦਾਨੇ ਆਖਿਆ॥ ਜੀ ਤੇਰੇ ਦਰਿ ਭਲਾ ਨਿਆਉ ਡਿਠਾ॥ ਜਿਥੈ ਬੈਠਣੇ ਨਾ ਮਿਲਿ ਸੋ ਵਸਾਇਆ॥ ਅਤੇ ਜਿਨਾ ਸੇਵਾ ਬੰਦਗੀ ਬਹੁਤੁ ਕੀਤੀ ਸੋ ਸਹਰੁ ਉਜਾੜਿਆ॥ ਤਬ ਗੁਰੂ ਬਾਬੇ ਆਖਿਆ ਮ

151