ਪੰਨਾ:ਵਲੈਤ ਵਾਲੀ ਜਨਮ ਸਾਖੀ.pdf/161

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਆ ਮਾਰਿ ਜੀਵਾਲੇ ਜੀਆ ਨਦਰੀ ਕਰੈ ਪਾਸਾਉ॥ ਕੀੜੀ ਥਾਪਿ ਦੇਵੈ ਪਤਿਸਹੀ ਲਸਕਰ ਕਰੇ ਸੁਆਹੁ॥ ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇ ਗਿਰਾਹੁ॥੧॥ ਤਬ ਮਰਦਾਨਾ ਪੈਰੀ ਪਇਆ॥ ਬੋਲੁਹੁ ਵਾਹੁਿਗੁਰੂ॥ ਓਥਹੁ ਰਵਦੇ ਰਹੈ॥ ਜਾਇ ਇਕਤੁ ਗਾਉ ਵਿਚਿ ਬੈਠਾ॥ ਤਬਿ ਉਸ ਗਾਉ ਵਿਚਿ ਕੋਈ ਬਿਹਣਿ ਦੇਵੈ ਨਾਹੀਂ॥ ਲਾਗ ਮਸਕਰੀਆ ਕਰਣਿ॥ ਤਬਿ ਗੁਰੂ ਬਾਬੇ ਸਲੋਕੁ ਕਹਿਆ॥ ਚੁਪ ਕਰਾ ਤਾ ਆਖੀਐ ਇਤ ਘਟਿ ਨਾਹੀ ਮਤਿ॥ ਜਾ ਬੋਲਾਂ ਤਾ ਆਖੀਐ ਕੜਕੜ ਕਰੈ ਬਹੁਤੁ॥ ਜਾ ਬੈਠਾ ਤਾ ਆਖੀਐ ਬੈਠਾ ਸਥਰਘਤਿ॥ ਉਠਿ ਚਲਾ ਤਾ ਆਖੀਐ ਛਾਰੁ ਗਇਆ ਸਿਰ ਘਤਿ॥ ਨਿਉ ਰਹਾ ਤਾਂ ਆਖੀਐ ਨਿਉ ਨਿਉ

150