ਪੰਨਾ:ਵਲੈਤ ਵਾਲੀ ਜਨਮ ਸਾਖੀ.pdf/160

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿਆ ਥਾ॥ ਸੋ ਮੈਂ ਤੇਰੇ ਲਸਕਰ ਕਉ ਪਰੋਸਿਆ ਹੈ॥ ਅਤੈ ਜੋ ਉਸਦਿਆ ਘੋੜਿਆ ਦਾ ਦਾਣਾ ਬਚਿਆ ਥਾ ਸੋ ਤੇਰਿਆ ਘੋੜਿਆ ਕਉ ਦਿਤਾ ਅਤੈ ਜੋ ਉਸਦਿਆ ਘੋੜਿਆਂ ਦਾ ਘਾਸੁ ਰਹਿਆ ਥਾ॥ ਸੋ ਤਿਰਿਆ ਘੋੜਿਆਂ ਤਾਈ ਪਇਆ॥ ਜਬਿ ਰਾਜਾ ਜਾਇ ਕਰਿ ਦੇਖੈ ਤਾ ਕਈ ਅੰਬਾਰ ਹੀ ਭਰੇ ਪਇ ਹੈਨਿ॥ ਤਬਿ ਰਾਜੇ ਕਾ ਅਭਿਮਾਨੁ ਦੂਰਿ ਹੋਆ॥ ਅਖਿਉਸੁ ਐਸੇ ਰਾਜੇ ਵਰਤੇ ਹੈਨਿ॥ ਤਬਿ ਰਾਜਾ ਫਿਰਿ ਘਰਿ ਆਇਆ॥ ਤਬਿ ਬਾਬਾ ਬੋਲਿਆ॥ ਸਲੋਕੁ॥ ਸੀਹਾ ਬਾਜਾ ਕੁਹੀਆ ਚਰਗਾ॥ ਇਨਾ ਖਵਾਲੇ ਘਾਹ॥ ਘਾਹੁ ਖਾਨਿ ਤਿਨਾ ਮਾਸੁ ਖਵਾਲੇ ਇਵੈ ਚਲਾਏ ਰਾਹੁ॥ ਨਦੀਆ ਵਿਚਿ ਟਿਬੇ ਵੇਖਾਲੇ ਥਲੀ ਕਰੈ ਅਸਗਾਹੁ॥

149