ਪੰਨਾ:ਵਲੈਤ ਵਾਲੀ ਜਨਮ ਸਾਖੀ.pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਣੀ ਲਸਕਰੁ ਲੈ ਕਰਿ ਇਕ ਰਾਜੇ ਉਪਰਿ ਚੜਿਆ ਥਾ॥ ਸੋ ਇਤੁ ਧਰਤੀ ਆਇ ਨਿਕਲਿਆ॥ ਤਬਿ ਇਕ ਕੀੜੀ ਜਾਇ ਮਿਲੀ॥ ਤਾਂ ਆਖਿਓਸ ਹੋ ਰਾਜਾ ਇਤੁ ਰਾਹਿ ਚਾਲੁ ਨਾਹੀ॥ ਅਤੇ ਜੇ ਚਲਦਾ ਹੈ ਤਾ ਮੇਰੀ ਰਜਾਇ ਵਿਚਿ ਚਾਲੁ॥ ਤਬਿੁ ਰਾਜੇ ਪੁਛਿਆ ਤੇਰੀ ਕਿਆ ਰਜਾਇ ਹੈ॥ ਤਬਿੁ ਕੀੜੀ ਕਹਿਆ ਹੋ ਰਾਜਾ ਮੇਰੀ ਏਹ ਰਜਾਇ ਹੈ॥ ਜੋ ਮੇਰੀ ਰੋਟੀ ਖਾਇ ਕਰਿ ਜਾਹੈ॥ ਤਬਿ ਰਾਜੇ ਕਹਿਆ ਮੈਂ ਬਾਵਨਿ ਖੂਹਣੀ ਕਾ ਰਾਜਾ ਹਾ॥ ਮੈਂ ਤੇਰੀ ਰੋਟੀ ਕਿਉ ਕਰਿ ਖਾਵਾ॥ ਤਬਿ ਕੀੜੀ ਕਹਿਆ॥ ਹੋ ਰਾਜਾ ਨਾਹੀ ਤਾਂ ਜੂਝ ਕਰਿ ਕੈ ਜਾਹੈ- ਤਬਿ ਰਾਜੈ ਕਹਿਆ ਭਲਾ ਹੋਵੈ ਕੀੜੀ॥ ਹੋ ਮਰਦਾਨਿਆ ਤਬਿ ਰਾਜਾ ਜੁਧੁ ਲਗਾ ਕਰਣਿ ਬਾਵਨਿ ਖੂਹਣੀ ਲੇਕਰਿ ਕੀੜੀ ਸਾਥਿ॥

146