ਪੰਨਾ:ਵਲੈਤ ਵਾਲੀ ਜਨਮ ਸਾਖੀ.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋ ਜੀ ਜਵੇਹਰਾ ਦੀ ਧਰਤੀ ਕਰਾਂ॥ ਅਰੁ ਲਾਲਾ ਦਾ ਜੜਾਉ ਕਰਹਾ॥ ਇੰਦਰ ਦੀਆ ਮੋਹਣੀਆ ਲੇ ਆਵਾਂ॥ ਤਬਿ ਗੁਰੂ ਪਉੜੀ ਦੂਜੀ ਅਖੀ॥ ਹੀਰੇ ਤਾ ਧਰਤੀ ਲਾਲ ਜੜਤੀ ਪਲਘ ਲਾਲ ਜੜਾਉ॥ ਮੋਹਣੀ ਮੁਖਿਮਣੀ ਸੋਹੈ ਕਰੌ ਰੰਗਿ ਪਸਾਉ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੨॥ ਤਬਿ ਕਲਜੁਗਿ ਕਹਿਆ॥ ਜੋ ਜੀ ਏਹੁ ਭੀ ਨਾਹੀ ਲੈਦਾ ਤਾ ਸਿਧਿ ਲੈ ਜੋ ਰਿਧਿ ਆਵੈ॥ ਅਤੈ ਗੁਪਤ ਧਰਤੀ ਵਿਚਿ ਚਾਲੁ॥ ਅਰੁ ਹਜਾਰ ਕੋਹਾ ਜਾਇ ਪ੍ਰਗਟਿ ਹੋਇ॥ ਤਬਿ ਗੁਰੂ ਪਉੜੀ ਤੀਜੀ ਆਖੀ॥ ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ॥ ਗੁਪਤੁ ਪਰਗਟ ਹੋਇ ਬੈਠਾ ਲੋਕੁ ਰਾਖੈ ਭਾਉ॥ ਮਤੁ ਦਿਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੩॥ ਤਬਿ ਕ

143