ਪੰਨਾ:ਵਲੈਤ ਵਾਲੀ ਜਨਮ ਸਾਖੀ.pdf/152

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉ ਬਾਤ ਸੁਣੀ॥ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਣੀ॥ਰਹਾਉ॥ ਦੇਹ ਧਾਰੀ ਦੇਵਾ ਡਰਪੈ ਸਿਧ ਸਾਧਿਕ ਡਰਿ ਮੂਏ॥ ਲਖ਼ ਚਉਰਾਸੀਹ ਡਰਿ ਡਰਿ ਵਿਆਪੀ ਫਿਰਿ ਫਿਰਿ ਜੋਨੀ ਜਾਏ॥੨॥ ਰਾਜਸ ਤਾਮਸ ਸਾਤਕੁ ਡਰਪੈ ਕੇਤੇ ਰੂਪ ਉਪਾਏ॥ ਛਲ ਬਪੁਰੀ ਕਉਲਾ ਪਤਿ ਡਰਪੈ ਅਤਿ ਡਰਪੈ ਧਰਮ ਰਾਇਆ॥੩॥ ਸਗਲ ਸਮਗਰੀ ਡਰਿ ਡਰਿ ਵਿਆਪੀ॥ ਬਿਨੁ ਡਰ ਕਰਣੈ ਹਾਰਾ॥ ਕਹੁ ਨਾਨਕ ਭਗਤਾ ਕਾ ਸੰਗੀ ਤੇਰੇ ਭਗਤ ਸੋਹਨਿ ਦਰਬਾਰਾ॥੪॥ ਤਬਿ ਦੈਤ ਕਾ ਰੂਪੁ ਧਾਰਿ ਆਇਆ॥ ਚੋਟੀ ਆਸਮਾਨ ਨਾਲ ਕੀਤੀਆਸੁ॥ ਜਿਉ ਜਿਉ ਨੇੜੈ ਆਵੈ ਤਿਉ ਤਿਉ ਘਟਦਾ ਜਾਵੈ॥ ਤਬਿ ਹਥਿ ਜੋੜਿ ਕਰਿ

141