ਪੰਨਾ:ਵਲੈਤ ਵਾਲੀ ਜਨਮ ਸਾਖੀ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਤੁਸਾਡੀ ਭੀ ਗਤਿ ਹੋਵੈਗੀ॥ ਤੁਸੀ ਗੁਰੂ ਗੁਰੂ ਜਪਹੁ॥ ਤਬਿ ਉਹੁ ਆਇ ਪੈਰੀ ਪਈਆ॥ ਨਾਉ ਧਰੀਕ ਹੋਈਆ॥ ਬੋਲਹੂ ਵਾਹਿਗੁਰੂ॥ ਤਬਿ ਬਾਬਾ ਉਥਹੁ ਰਵਦਾ ਰਹਿਆ॥ ਜਾਂਦਾ ਜਾਂਦਾ ਉਦਿਆਨ ਵਿਚ ਗਇਆ॥ ਜਾਇ ਬੈਠਾ॥ ਤਬਿ ਪਰਮੇਸਰਿ ਕੀ ਆਗਿਆ ਨਾਲਿ ਕਲਿਜੁਗ ਛਲਣਿ ਕਉ ਆਇਆ॥ ਆਇ ਰੂਪੁ ਧਾਰਿਓਸੁ॥ ਅੰਧੀ ਹੋਇ ਦਰਖਤ ਲਗੇ ਉਡਣਿ॥ ਤਬਿ ਮਰਦਾਨਾ ਬਹੁਤੁ ਭੈਮਾਨੁ ਹੋਆ॥ ਆਖਿਉਸੁ ਜੀਉ ਪਾਤਿਸਾਹੁ ਆਣਿ ਉਜਾੜਿ ਵਿਚ ਪਾਇ ਮਾਰਿਓ॥ ਗੋਰ ਖਫਣਹੁ ਭੀ ਗਏ॥ ਤਬਿ ਗੁਰੁ ਬਾਬੇ ਕਹਿਆ॥ ਮਰਦਾਨਿਆ!ਕਹਲਾ ਹੋਹੁ ਨਾਹੀ॥ ਤਬਿ ਮਰਦਾਨੇ ਆਖਿਆ॥ ਅਜੁ ਤੋੜੀ ਏਡਾ ਹੋਆ ਹਾ॥ ਇਹੁ ਬਲਾਇ ਤਾ ਨਾਹੀ ਡਿਠੀ

139