ਪੰਨਾ:ਵਲੈਤ ਵਾਲੀ ਜਨਮ ਸਾਖੀ.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਗਣਿ ਭੈਣੇ ਇਨੀ ਬਾਤੀ ਸਹੁ ਪਾਈਐ॥੩॥ ਆਪੁ ਗਵਾਈਐ ਤਾ ਸਹੁ ਪਾਈਐ॥ ਅਵਰੁ ਕੈਸੀ ਚਤੁਰਾਈ॥ਸਹੁ ਨਜਰਿ ਕਰਿ ਦੇਖੋ ਸੋ ਦਿਨੁ ਲੇਖੈ ਕਾਮਣਿ ਨਵ ਨਿਧਿ ਪਾਈ॥ ਆਪਣੈ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ॥ ਐਸੇ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ॥ ਸੁੰਦਰਿ ਸਾ ਸਰੂਪ ਬਚਖਣ ਕਹੀਐ ਸਾ ਸਿਆਣੀ॥੪॥ਤਬਿ ਗੁਰੁ ਕੀ ਪੈਰੀ ਆਇ ਪਈਆ॥ ਗਲ ਵਿਚਿ ਪਲਾ ਪਾਇ ਕਰਿ ਖੜੀਆਂ ਹੋਈਆ॥ ਆਖਣਿ ਲਗੀਆ ਅਸਾਡੀ ਗਤਿ ਕਿਉ ਕਰਿ ਹੋਵੈ॥ ਅਤੇ ਇਸ ਕਿਅਹੁ ਸਿਰਹੁ ਘੜਾ ਕਿਉ ਕਰਿ ਉਤਰੇ॥ ਤਬਿ ਗੁਰੂ ਬਾਬੇ ਆਖਿਆ॥ ਵਾਹਗੁਰੂ ਕਰਿਕੈ ਇਸ ਦਿਆਹੁ ਸਿਰਹੁ ਘੜਾ ਉਤਾਰਹੁ॥

138