ਪੰਨਾ:ਵਲੈਤ ਵਾਲੀ ਜਨਮ ਸਾਖੀ.pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਲਾਹ॥੧॥ ਜਬਿ ਗੁਰੂ ਬਾਬੇ ਏਹੁ ਸਲੋਕੁ ਬੋਲਿਆ॥ ਤਬਿ ਨੂਰਸਾਹ ਕਹਿਆ, ਜੋ ਮਾਇਆ ਨਾਲਿ ਮੋਹਉ॥ ਤਾ ਅਨੇਕ ਪਰਕਾਰ ਕੀ ਮਾਇਆ ਲੈ ਲੈ ਆਈਆ॥ ਮੋਤੀ ਹੀਰੇ ਜਵਾਹਰ ਸੁਇਨਾ ਰੁਪਾ ਗੁਲੀ ਕਪੂਰ ਕਪੜੈ॥ ਜੋ ਕੁਛ ਭਲੀ ਵਸਤੁ ਸੀ ਸੋ ਆਣਿ ਆਗੈ ਰਾਖੀ॥ ਤਬਿ ਬੇਨਤੀ ਲਗੀਆ ਕਰਣਿ॥ ਜੀ ਕੁਛੁ ਤਮਾ ਲੇਵਹੁ॥ ਤਬਿ ਗੁਰੂ ਬਾਬੇ ਆਖਿਆ॥ ਮਰਦਾਨਿਆ ਰਬਾਬੁ ਵਜਾਇ॥ ਤਾ ਮਰਦਾਨੇ ਰਬਾਬੁ ਵਜਾਇਆ॥ ਰਾਗੁ ਤਿਲੰਗ ਕੀਤਾ ਸਬਦੁ ਮਃ ੧॥ਇਆਨੜੀ ਮਾਨੜਾ ਕਾਹਿ ਕਾਰਹਿ॥ ਆਪਨੜੈ ਘਰਿ ਹਰਿ ਰੰਗੋ ਕੀ ਨਾਹੀ ਮਾਣੇਹਿ॥ਸਹੁ ਨੇੜੈ ਧਨ ਕੰਮਲੀਏ ਬਾਹਰਿ ਕਿਆ ਢੂਢੇਹਿ॥ ਭੇਇ ਕੀ ਦੇਹੁ ਸਲਾਂਈਆ ਨੇਣੀ ਭਾਉ


136