ਪੰਨਾ:ਵਲੈਤ ਵਾਲੀ ਜਨਮ ਸਾਖੀ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਤ੍ਰ ਜੰਤ੍ਰ ਕਛੁ ਨਾਹੀ ਚਲਤਾ॥ ਤਬਿ ਨੂਰ ਸਾਹ ਸਭਨਾ ਕੀ ਸਿਰਦਾਰਨੀ ਥੀ॥ਖਾਸੀਆ ਚੇਲੀਆਂ ਸਾਥਿ ਅਡੰਬਰ ਕਾਗਦਾ ਕੇ ਉਪਰਿ ਚੜਿ ਕਰਿ ਆਈਆ॥ ਆਇ ਕਰਿ ਲਗੀ ਮੰਤ੍ਰ ਜੰਤ੍ਰ ਕਰਣਿ॥ ਤਬਿ ਗੁਰੂ ਨਾਨਕ ਬੋਲਿਆ ਸਬਦੁ ਰਾਗੁ ਸੂਹੀ ਵਿਚਿ ਮ:੧॥ਕੁਚਜੀ॥ ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ॥ ਉਥੈ ਇਕ ਦੂ ਇਕਿ ਚੜਦੀਆ ਕਉਣੁ ਜਾਣੈ ਮੇਰਾ ਨਾਉ ਜੀਉ॥ ਜਿਨੀ ਸਖੀ ਸਹੁ ਰਾਵਿਆ ਸੋ ਅੰਬੀ ਛਾਵੜੀਆਸੁ ਜੀਉ॥ ਸੇ ਗੁਣ ਮੰਦੁ ਨ ਆਵਨੀ॥ ਹਉ ਕੈ ਜੀ

131