ਪੰਨਾ:ਵਲੈਤ ਵਾਲੀ ਜਨਮ ਸਾਖੀ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਤਿਸਕੀ ਦ੍ਰਿਸਟਿ ਇਸਕੀ ਚਿਖਾ ਕਾ ਧੂੰਆ ਪਇਆ ਹੈ॥ ਤਿਸਕਾ ਸਦਕਾ ਬੈਕੁੰਠ ਕਉ ਪ੍ਰਾਪਤਿ ਭਇਆ ਹੈ॥ ਤਬਿ ਠਗ ਸੁਣਤੇ ਹੀ ਦਉੜੇ ਆਏ॥ ਆਖਿਓ ਨੈ॥ ਜਿਸਕੀ ਦਰਿਸਟਿ ਧੂੰਆ ਪਵਤੇ ਸਾਰ ਮੁਕਤਿ ਪਰਾਪਤਿ ਭਇਆ ਹੈ॥ ਤਿਸਕੇ ਮਾਰਣ ਕਉ ਅਸੀ ਆਏ ਹੈ॥ ਤਬਿ ਓਹ ਆਇ ਪੈਰੀ ਪਏ॥ ਅਗਲਿਆ ਪੁਛਿਆ ਆਖਿ ਸੁਣਾਈ॥ ਤਬਿ ਓਹੁ ਭੀ ਆਇ ਪੈਰੀ ਪਏ॥ ਹਥ ਜੋੜਿ ਖੜੇ ਹੋਏ॥ ਲਗੇ ਬੇਨਤੀ ਕਰਣਿ॥ ਆਖਿਓਨੈ ਜੀ ਅਸਾ ਕਉ ਨਾਉਧਰੀਕ ਕਰੁ॥ ਅਸਾਡੇ ਪਾਪ ਬਿਨਾਸ ਕਰਿ॥ ਅਸਾ ਮਹਾ

122