ਪੰਨਾ:ਵਲੈਤ ਵਾਲੀ ਜਨਮ ਸਾਖੀ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿਉ ਤਿਉ ਮੁਹਰਾ ਦੇ ਕੋਇਲੇ ਹੋਇਗੈ॥ ਅਤੇ ਤੇਰੇ ਲੇਖ ਸੂਲੀ ਥੀ॥ ਜਿਉ ਜਿਉ ਸੇਵਾ ਨੂੰ ਆਇਆ ਤਿਉ ਤਿਉ ਸੁਲੀ ਘਟਿ ਗਈ॥ ਸੁਲੀ ਦਾ ਕੰਡਾ ਹੋਇਆ॥ ਸੇਵਾ ਦਾ ਸਦਕਾ॥ ਤਬ ਉਇ ਉਠਿ ਪੈਰੀ ਪਏ॥ ਨਾਉ ਧਰੀਕ ਹੋਏ॥ ਗੁਰੂ ਗੁਰੂ ਲਾਗੇ ਜਪਣਿ॥ ਤਬਿ ਬਾਬਾ ਬੋਲਿਆ ਸਬਦ ਰਾਗੁ ਮਾਰੂ ਵਿਚਿ॥ਮ:੧॥ ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ॥ ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ

117