ਪੰਨਾ:ਵਲੈਤ ਵਾਲੀ ਜਨਮ ਸਾਖੀ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੈ ਓਹ ਜੋ ਆਗੈ ਆਵਦਾ ਆਹਾ ਸੋ ਆਵੈ ਗੁਰੂ ਪਰਮੇਸਰ ਕੀ ਸੇਵਾ ਕਰਣਿ॥ ਤਬਿ ਇਕ ਦਿਨਿ ਉਸ ਕਹਿਆ॥ ਭਾਈ ਜੀ ਮੈ ਜਾਦਾ ਹਾ ਵਿਕਰਮ ਕਰਣਿ॥ ਅਤੈ ਤੁ ਜਾਦਾ ਹੈ ਸਾਧੂ ਦੀ ਸੇਵਾ ਕਰਨਿ॥ ਅਜੁ ਤੇਰਾ ਅਤੇ ਮੇਰਾ ਕਰਾਰੁ ਹੈ॥ ਜੋ ਦੇਖਾ ਤੈਨੂ ਕਿਆ ਪਰਾਪਤਿ ਹੋਵੇ॥ ਅਤੈ ਮੈਨੁ ਕਿਆ ਮਿਲੇਗਾ॥ ਜੇ ਤੂੰ ਆਗੇ ਆਵਹਿ ਤਾਂ ਈਹਾਂ ਆਇ ਬੈਠਣਾ॥ ਅਤੇ ਜੇ ਮੈਂ ਆਵਾਂ ਤਾ ਆਇ ਬੈਠਣਾ॥ ਆਜੁ ਇਕਠੇ ਹੋਇ ਕਰਿ ਚਲਣਾ॥ ਜਬਿ ਉਹੁ ਜਾਵੈ ਤਾਂ ਲੰਉਡੀ ਡੇਰੇ ਨਾਹੀ॥ ਤਬਿ ਉਹੁ ਦਲਗੀਰੁ ਹੋਇ ਕਰਿ ਉਠਿ ਆਇਆ॥ ਆਇ ਕਰਿ ਟਿਕਾਣੇ ਉਪਰਿ ਆਇ ਬੈਠਾ॥ ਫਿਕਰਿ

114