ਪੰਨਾ:ਵਲੈਤ ਵਾਲੀ ਜਨਮ ਸਾਖੀ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੀਤੀਆ ਨਹੀ॥ ਤਬਿ ਮਰਦਾਨੇ ਨੂ ਭੁਖ ਲਗੀ॥ ਖਰੀ ਬਹੁਤੁ॥ ਆਖਿਓਸੁ ਜੀਵੈ ਪਤਸਾਹਾ॥ ਇਸ ਤਾ ਅਸਾਡੀ ਖਬਰਿ ਕਿਛੁ ਨਾ ਲਈ॥ ਏਸ ਦੇ ਘਰਿ ਅਜੁ ਪੁਤ੍ਰ ਹੋਆ ਹੈ॥ ਆਪਣੀ ਹੁਇ ਹਵਾਇ ਨਾਲਿ ਉਠਿ ਗਇਆ॥ ਪਰੁ ਜੀ ਜੇ ਮੈਨੂੰ ਹੁਕਮੁ ਹੋਵੈ ਤਾ ਇਸਦੇ ਘਰਿ ਜਾਵਾ॥ ਇਹ ਪੁਤ੍ਰ ਦੀ ਵਧਾਈ ਮੰਗਤਿਆ ਲੋਕਾ ਨੂ ਦੇਦਾ ਹੈ॥ ਕੁਛ ਮੈ ਭੀ ਲੈ ਆਵਾਂ॥ ਤਬਿ ਬਾਬਾ ਹਸਿਆ॥ ਆਖਿਓਸੁ॥ ਮਰਦਾਨਿਆ ਇਸਦੇ ਘਰਿ ਪੁਤ੍ਰ ਨਾਹੀ ਹੋਆ॥ ਇਸਦੇ ਘਰਿ ਏਕੁ ਕਰਜਾਈ ਆਇਆ ਹੈ॥ ਚੁਪਾਤਾ ਰਹੁ ਰਾਤਿ ਰਹੇਗਾ॥ ਭਲਕੇ ਉਠਿ ਜਾਵੇਗਾ॥ ਪਰੁ ਤੇਰੇ ਮਨਿ ਆਈ ਹੈ॥ ਤਾ ਜਾਹਿ॥ ਪਰੁ ਅਸੀਸ ਦੇਹੀਈ ਨਾਹੀ॥ ਚੁਪਾਤਾ ਜਾ

106