ਪੰਨਾ:ਵਲੈਤ ਵਾਲੀ ਜਨਮ ਸਾਖੀ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਾ ਆਦੇਸੁ ਆਦੇਸੁ ਕੀਤਾ॥ ਜੋ ਇਹੁ ਕੋਈ ਮਹਾਂ ਪੁਰਖੁ ਹੈ॥ ਜਿਸਕੇ ਬੈਠਣੇ ਸਾਥਿ ਬੜੁ ਹਰਿਆ ਹੋਆ ਭੰਡਾਰੇ ਕਾ॥ ਤਬਿ ਗੁਰੂ ਬਾਬਾ ਉਥਹੁ ਰਵਿਦਾ ਰਹਿਆ॥ ਇਕਤੁ ਟਾਂਡੇ ਆਇ ਨਿਕਲੇ ਵਣਜਾਰਿਆ ਕੈ॥ ਤਬਿ ਨਾਇਕ ਕੇ ਬਾਰਿ ਆਇ ਬੈਠੇ॥ ਉਸਦੇ ਘਰਿ ਪੁਤ੍ਰ ਹੋਆ ਥਾ॥ ਅਤੇ ਲੋਕ ਬਹੁਤ ਮੁਬਾਰਖੀ ਦੇਵਣਿ ਆਵਨਿ॥ ਕੋਈ ਆਇ ਅਲਤਾ ਪਾਵੈ॥ਕੋਈ ਲਖ ਅਸੀਸਾ ਦੇਵੈ॥ ਤਬਿ ਮਰਦਾਨਾ ਬੈਠਾ ਤਮਾਸਾ ਦੇਖੈ॥ ਜਾ ਲਹੁੜਾ ਦਿਨ ਹੋਇਆ॥ ਤਾਂ ਉਹੁ ਉਠਿ ਗਇਆ ਘਰਿ ਖਬਰਿ

105