ਪੰਨਾ:ਵਲੈਤ ਵਾਲੀ ਜਨਮ ਸਾਖੀ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਵਦੇ ਰਹੇ॥ ਨਾਨਕ ਮਤੈ ਆਇ ਨਿਕਲੈ॥ ਉਹੁ ਬੜੁ ਸੁਕਾ ਖੜਾ ਥਾ॥ ਕਈ ਬਰਸਾ ਕਾ॥ ਓਥੈ ਧੁੰਈ ਪਾਈ॥ ਤਬਿ ਉਹੁ ਹਰਿਆ ਹੋਆ॥ ਸਿਧਾ ਡਿਠਾ ਆਇ ਬੈਠੇ॥ ਤਬਿ ਸਿਧਾ ਪੁਛਿਆ ਏ ਬਾਲਕੇ ਤੂ ਕਿਸੇ ਕਾ ਸਿਖੁ ਹੈ॥ ਦੀਖਿਆ ਤੈ ਕਿਸਤੇ ਲਈ ਹੈ॥ ਤਬਿ ਗੁਰੂ ਬਾਬੇ ਸਬਦੁ ਉਠਾਇਆ॥ ਰਾਗੁ ਸੂਈ ਵਿਚਿ॥ਮ:੧॥ ਕਵਨੁ ਤਰਾਜੂੀ ਕਵਨੁ ਤੋਲਾ ਤੇਰਾ ਕਵਨੁ ਸਰਾਫੁ ਬੁਲਾਵਾ॥ ਕਵਨੁ ਗੁਰੂ ਜਿਸੁ ਪਹਿ ਦੀਖਿਆ ਮਾਗਉ ਕਿਸੁ ਪਹਿ ਮਲੁ ਕਰਾਵਾ॥੧॥ ਮੇਰੇ ਲਾਲ ਜੀ ਤੇਰਾ ਅੰਤੁ ਨ ਜਾਣਾ॥

101