ਪੰਨਾ:ਵਲੈਤ ਵਾਲੀ ਜਨਮ ਸਾਖੀ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁ ਜੀ ਤੁਮ ਪਰਮੇਸਰ ਕੇ ਭਗਤ ਹੋ ਪਰੁ ਜੀ ਇਸ ਨਗਰੀ ਕਉ ਭੀ ਪਵਿਤੁ ਕਰੁ॥ ਕੁਛ ਇਸ ਕਾ ਭੀ ਗੁਨੁ ਲੇਵਹੁ॥ ਤਬਿ ਗੁਰੂ ਨਾਨਕ ਪੂਛਿਆ ਇਸਕਾ ਗੁਨੁ ਕੈਸਾ ਹੈ॥ ਤਬਿ ਪੰਡਿਤ ਕਹਿਆ ਜੀ ਇਸਕਾ ਗੁਨੁ ਵਿਦਿਆ ਹੈ॥ ਜਿਸ ਪੜੇ ਤੇ ਰਿਧਿ ਆਇ ਰਹੈ॥ ਅਤੇ ਜਹਾ ਬੈਠਹੁ ਤਹਾ ਸੰਸਾਰੁ ਮਾਨੈ॥ ਅਤੇ ਇਸ ਮਤੇ ਲਾਈ ਤੇ ਮਹੰਤ ਹੋਵਹੁ॥ ਤਬਿ ਬਾਬਾ ਬੋਲਿਆ॥ ਸਬਦੁ ਰਾਗੁ ਬਸੰਤ ਵਿਚ ਮ:੧॥ ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ॥ ਦੁਇ ਮਾਈ

97