ਪੰਨਾ:ਵਲੈਤ ਵਾਲੀ ਜਨਮ ਸਾਖੀ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਸਤੁ ਤਾ ਕਲਰ ਕੋ ਸੰਚਣ ਹੋਇਆ॥ ਪਰੁ ਉਹੁ ਬਸਤੁ ਕਉਣੁ ਹੈ॥ ਜਿਸ ਨਾਲਿ ਧਰਤੀ ਸੰਚੀਐ ਅਤੇ ਪਰਮੇਸਰੁ ਮਿਲੈ॥ ਤਬਿ ਬਾਬੈ ਦੂਜੀ ਪਉੜੀ ਆਖੀ॥ ਕਾਮੁ ਕਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ॥ ਜਿਉ ਜਿਉ ਗੋਡਹੁ ਤਿਵੈ ਸੁਖੁ ਪਾਵਹੁ ਕਿਰਤੁ ਨ ਮੇਟਿਆ ਜਾਈ॥੧॥੨॥ ਤਬਿ ਫਿਰਿ ਪੰਡਤਿ ਪੁਛਿਆ॥ ਏ ਭਗਤ ਧਰਤੀ ਤਾਂ ਖੋਦੀ ਪਰੁ ਸਿੰਚੇ ਬਿਨਾ ਕਿਉ ਕਰਿ ਹਰੀ ਹੋਵੇ॥ ਅਤੈ ਮਾਲੀ ਕਿਤਿ ਬਿਧਿ ਆਪਣਾ ਕਰਿ ਜਾਣੈ॥ ਤਬਿ ਬਾਬੇ ਪਉੜੀ ਤੀਜੀ ਆਖੀ॥ਕਰਿ ਹਰਿ ਹਟੁ ਮਾਲ ਟਿੰਡ ਪਰੋਵਹੁ॥ ਤਿਸੁ ਭੀ

95