ਪੰਨਾ:ਵਲੈਤ ਵਾਲੀ ਜਨਮ ਸਾਖੀ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਣੀ ਨਾਹੀ॥ ਗੋਪੀ ਚੰਦਨ ਕਾ ਟਿਕਾ ਨਾਹੀ॥ ਅਤੈ ਤੂ ਭਗਤੁਿ ਕਹਾਵਦਾ ਹੈ॥ ਸੋ ਤੁਮ ਕਿਆ ਭਗਤਿ ਪਾਈ ਹੈ॥ ਤਬਿ ਬਾਬੇ ਆਖਿਆ ਮਰਦਾਨਿਆ ਰਬਾਬੁ ਵਜਾਇ॥ ਤਾਂ ਮਰਦਾਨੇ ਰਬਾਬੁ ਵਜਾਇਆ॥ਰਾਗੁ ਬਸੰਤੁ ਕੀਤਾ॥ ਬਾਬੇ ਸਬਦੁ ਉਠਾਇਆ॥ਮਃ੧॥ਸਾਲਗ੍ਰਿਾਮ ਬਿਪਿ ਪੂਜ ਮਨਾਵਹੁ ਸੁਕਿਰਤੁ ਤੁਲਸੀ ਮਾਲਾ॥ ਰਾਮ ਨਾਮੁ ਜਪਿ ਬੇੜਾ ਬਾਧਹੁ ਦਇਆ ਕਰਹੁ ਦਇਆਲਾ॥੧॥ ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ॥ਕਚੀ ਢਹੈ ਦਿਵਾਲ ਕਾਹੇ ਗਚੁ ਲਾਵਹੁ॥ਰਹਾਉ॥ ਤਬਿ ਫਿਰਿ ਪੰਡਤਿ ਕਹਿਆ॥ ਹੇ ਭਗਤ ਏਹ

94