ਪੰਨਾ:ਵਲੈਤ ਵਾਲੀ ਜਨਮ ਸਾਖੀ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਨਰਕ ਹੈ॥ ਅਤੇ ਜੋ ਕੋਈ ਆਇਆ ਹੈ ਮਾਤਾ ਦੇ ਪੇਟ ਤੇ ਨਾਗਾ ਆਇਆ ਹੈ॥ ਅਤੇ ਸੁਖ ਦੁਖੁ ਪਿਛਲਾ ਲੇਖੁ ਚਲਿਆ ਜਾਇ॥ ਤਬਿ ਮਰਦਾਨਾ ਪੈਰੀ ਪਇਆ॥ ਉਥਹੁ ਚਲੇ ਬਨਾਰਸਿ ਆਏ॥ ਤਬਿ ਆਇ ਚਾਉਕੇ ਵਿਚ ਬੈਠੇ॥ ਤਬਿ ਬਨਾਰਸ ਕਾ ਪੰਡਿਤ ਚਤੁਰਦਾਸ ਥਾ॥ ਸੋ ਇਸਨਾਨ ਕਉ ਆਇਆ ਥਾ॥ ਆਇ ਰਾਮ ਰਾਮ ਕੀਤੀਓਸੁ॥ ਭੇਖੁ ਦੇਖਕੈ ਬੈਠਿ ਗਇਆ॥ ਆਖਿਓਸੁ ਏ ਭਗਤਿ ਤੇਰੈ ਸਾਲਗ੍ਰਿਾਮ ਨਾਹੀ॥ਤੁਲਸੀ ਕੀ ਮਾਲਾ ਨਾਹੀ॥ਸਾਲਗਿਰਾਮੁ ਨਾਹੀ॥ ਸਿਮਰ

93