ਪੰਨਾ:ਵਲੈਤ ਵਾਲੀ ਜਨਮ ਸਾਖੀ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਮੁ ਅਲਾਹ ਹੈ॥ ਤਉ ਫਿਰਿ ਪਤਿਸਾਹੁ ਆਖਿਆ॥ ਮਾਰਿ ਦਿਖਾਲੁ॥ ਤਾ ਬਾਬਾ ਬੋਲਿਆ॥ ਸਲੋਕ॥ ਮਾਰੈ ਜੀਵਾਲੈ ਸੋਈ॥ਨਾਨਕ ਏਕਸੁ ਬਿਨੁ ਅਵਰੁ ਨਾ ਕੋਈ॥੧॥ ਤਬਿ ਹਾਥੀ ਮਰਿ ਗਇਆ॥ ਬਹੁੜਿ ਪਾਤਿਸਾਹ ਆਖਿਆ॥ਜੀਵਾਲੁ॥ ਤਬ ਬਾਬੇ ਕਹਿਆ॥ ਹਜਰਤ ਲੋਹਾ ਅੱਗ ਵਿਚ ਤਪਿ ਲਾਲੁ ਹੋਦਾ ਹੈ॥ ਪਰੁ ਓਹੁ ਰਤੀ ਹਥ ਉਪਰਿ ਟਿਕੈ ਨਾਹੀ॥ ਅਤੇ ਅੰਗਿਆਰੁ ਕੋਈ ਰਤੀ ਰਹੈ॥ ਤਿਉ ਖੁਦਾਇ ਦੇ ਵਿਚ ਫਕੀਰ ਲਾਲ ਹੋਏ ਹੈਨਿ॥ ਅਤੇ ਖੁਦਾਇ ਕੀ ਸਟੀ ਓਹੁ ਉਠਾਇ ਲੈਇਨਿ॥ ਪਰੁ ਉਨਕੀ ਸਟੀ ਉਠਣੁ ਰਹੀ॥ ਤਬਿ ਪਤਿਸਾਹੁ ਸਮਝ ਕਰਿ

89