ਪੰਨਾ:ਵਰ ਤੇ ਸਰਾਪ.pdf/92

ਇਹ ਸਫ਼ਾ ਪ੍ਰਮਾਣਿਤ ਹੈ

ਸਨ, ਪਰ ਜਾਹਨੀ ਤੇ ਜਿਵੇਂ ਇਸ ਦਾ ਅਸਰ ਸਭ ਤੋਂ ਵਧੀਕ ਹੁੰਦਾ ਸੀ। ਇਸ ਦੇ ਖਤਮ ਹੋਣ ਤੇ ਉਹ ਅਕਸਰ ਉਦਾਸ ਹੋ ਜਾਇਆ ਕਰਦਾ ਸੀ। ਉਸਦਾ ਜੀ ਕਰਦਾ ਕਿ ਲੜਾਈ ਛੇੜੀ ਮੁਕ ਜਾਵੇ ਤੇ ਉਹ ਆਪਣੇ ਘਰ ਬਲਾਈਟੀ ਵਿਚ ਵਾਪਸ ਪਰਤ ਜਾਵੇ।
"ਇਹ ਗੀਤ ਬੜਾ ਦੁਖਾਂਤ ਹੈ। ਕਿਉਂ ਜੋ?
"ਇਉ ਕਉਂ ਨਹੀਂ ਕਹਿੰਦਾ ਕ ਸਟੇਲਾ ਚੇਤੇ ਆਉਂਦੀ ਹੈ।" ਸਾਰਜੰਟ ਸਕਾਟ ਆਪਣੀ ਖੱਬੀ ਅੱਖ ਨਪਦਾ ਤੇ ਫੇਰ ਫਾਹ ਕਰਕੇ ਹਸ ਪੈਂਦਾ।
"ਨਹੀਂ ਇਹ ਗਲ ਤੇ ਨਹੀਂ ਪਰ ਇਹ ਗੀਤ ਮੈਨੂੰ ਉੱਞ ਹੀ ਉਦਾਸ ਕਰ ਦਿੰਦੈ। ਜੀ ਚਾਹੁੰਦੇ ਮੇਰੀ ਰੀਪੈਟਰੀਏਸ਼ਨ ਛੇਤੀ ਆ ਜਾਵੇ।"
"ਤੇ ਤੂੰ ਉਡ ਕੇ ਬਲਾਈਟੀ ਚਲਾ ਜਾਵੇਂ।" ਸਾਰਜੰਟ ਸਕਾਟ ਫੋਰ ਮਸ਼ਕਰੀ ਕਰਦਾ। ਇਸ ਦੇ ਉਤਰ ਵਿਚ ਸਾਜੰਟ ਮੇਜਰ ਇਕ ਮੁਕੀ ਵਟਦਾ। ਆਪਣੇ ਦੰਦ ਕਰੀਚਦਾ ਤੇ ਫੇਰ ਬੁਲ੍ਹਾਂ ਨੂੰ ਮੀਚ ਕੇ ਬੋਲਦਾ:

"ਇਹ ਬਲੱਡੀ ਵਾਰ ਸ਼ੈਤਾਨ ਦੀ ਆਂਦਰ ਵਾਂਗ ਵੱਧਦੀ ਹੀ ਤੁਰੀ ਜਾਂਦੀ ਹੈ। 'ਰੀਪੈਟ' ਤਾ ਕੀ ਆਣੀ ਸੀ ਸਗੋਂ 'ਓਵਰ ਸੀਜ਼' ਦੀ ਮਿਆਦ ਵਧਾ ਦਿੱਤੀ ਗਈ ਹੈ।" ਤੇ ਫੇਰ ਸਾਰਜੰਟ ਸਕਾਟ ਵੀ ਉਸਦੀ ਵੇਦਨਾ ਦਾ ਖ਼ਿਆਲ ਬਣ ਜਾਂਦਾ। ਸਰਕਾਰ, ਬਰਤਾਨੀਆਂ ਦੇ ਪਰਮੁੱਖ ਅਧਿਕਾਰੀਆਂ ਲਈ ਉਸਦੇ ਮੰਨ ਵਿਚ ਇਕ ਵਿਰੋਧਤਾ ਉਗਮਦੀ ਤੋਂ ਉਹ ਕਹਿ ਰਿਹਾ ਹੁੰਦਾ:

੯੮.

ਵਰ ਤੇ ਸਰਾਪ