ਪੰਨਾ:ਵਰ ਤੇ ਸਰਾਪ.pdf/91

ਇਹ ਸਫ਼ਾ ਪ੍ਰਮਾਣਿਤ ਹੈ

"ਯੂ ਆਰ ਮਾਈ ਸਨ ਸ਼ਾਈਨ
ਮਾਈ ਓਨਲੀ ਸਨ ਸ਼ਾਈਨ"

(ਮੇਰੇ ਪਿਆਰੇ ਤੂੰ ਮੇਰੇ ਜੀਵਨ ਦਾ ਸੂਰਜ ਹੈ)

ਉਹਦੀ ਆਵਾਜ਼ ਵਿਚ ਮਾਂ ਦੀ ਲੋਰੀ ਜਿੱਡੀ ਮਿਠਤ ਹੁੰਦੀ। ਸਾਰੀ ਬਾਰਕ ਖਾਹ ਖਾਹ ਕਰ ਕੇ ਹਸ ਪੈਂਦੀ। ਫੇਰ ਉਹ ਰਲ ਕੇ ਉਸ ਪੁਰਾਣੇ ਲੋਕ ਗੀਤ ਦੇ ਬੋਲ ਗਾਉਣ ਲਗ ਜਾਂਦੇ ਜਿਸ ਵਿਚ ਪ੍ਰੀਤਮਾਂ ਆਪਣੇ ਪ੍ਰੀਤਮ ਨੂੰ ਕਹਿੰਦੀ ਹੈ।

ਮੈਂ ਤੈਨੂੰ ਪਿਆਰ ਕਰਦੀ ਹਾਂ,
ਮੇਰੇ ਪਿਆਰੇ!
ਸਮੁੰਦਰ ਦੇ ਕੰਢੇ ਮੈਂ ਖੜੀ ਹਾਂ,
ਲਹਿਰਾਂ ਨਚ ਰਹੀਆਂ ਹਨ।
ਇਹ ਮੇਰੇ ਵਿਆਕੁਲ ਮੰਨ ਦੀਆਂ ਪ੍ਰੀਤਕ ਹਨ
ਰੇਤ ਤੇ ਪਈਆਂ ਅਨਗਿਣਤ ਸਿੱਪੀਆਂ
ਸਦਾ ਵਾਂਗ ਨਸ਼ੇ ਵਿਚ ਗੜੁੰਦ ਹਨ।
ਸਮੁੰਦਰੀ ਪੰਛੀਆਂ ਦੇ ਜੋੜੋ
ਸਦਾ ਵਾਂਗ ਆਪਣੇ ਖੰਭ ਫੜ ਫੜਾ ਰਹੇ ਹਨ,
ਡੂਅਟ ਗਾ ਰਹੇ ਹਨ,
ਉਹੀ ਸਮੁੰਦਰ ਦਾ ਕਿਨਾਰਾ ਹੈ
ਉਹੀ ਮੈਂ ਹਾਂ,
ਮੇਰੇ ਪਿਆਰੇ!
ਇਕ ਤੂੰ ਨਹੀਂ ਹੈ।
ਇਹ ਗੀਤ ਉਂਝ ਤਾਂ ਸਾਰੇ ਹੀ ਕੋਰਸ ਦੇ ਰੂਪ ਵਿਚ ਜਾਂਦੇ

ਵਰ ਤੇ ਸਰਾਪ

੯੭.