ਪੰਨਾ:ਵਰ ਤੇ ਸਰਾਪ.pdf/81

ਇਹ ਸਫ਼ਾ ਪ੍ਰਮਾਣਿਤ ਹੈ

ਵੀ ਭੁਲ ਚੁਕੇ ਹਨ। ਮੈਂ ਪੁਛਦਾ ਹਾਂ -- ਕਿਉਂ ਸਰਦਾਰ ਜੀ, ਜੰਤਰ ਮੰਤਰ ਕਿਧਰ ਹੈ? ਤੇ ਉਤਰ ਮਿਲਦਾ ਹੈ --
"ਦੇਖੀਏ ਸਾਹਿਬ ਆਪ ਇਸ ਤਹਫ਼ ਸੇ ਚਲੇ ਜਾਏ। ਔਰ ਫਿਰ ਦਾਏ ਹਾਥ ਘੂਮ ਕਰ ਬਾਏ ਹਾਥ ਘੂਮ ਜਾਏ, ਔਰ-ਔਰ" ਮੇਰਾ ਮੂੰਹ ਖੁਲ੍ਹ ਜਾਂਦਾ ਹੈ ਤੇ ਮੈਂ ਬੇ-ਤਹਾਸ਼ਾ ਅਗੇ ਦੌੜ ਪੈਂਦਾ ਹਾਂ। ਕੋਲੋਂ ਦੀ ਲੰਘ ਰਹੇ ਬੰਗਾਲੀ ਦਾ ਵਾਂਗ 'ਚਿ--ਚਿ--' ਕਰ ਰਹੇ ਹੁੰਦੇ ਹਨ ਤੇ ਦਿਲੀ ਵਾਲੇ 'ਦੇਖੀਏ ਸਾਹਿਬ'।
ਇਥੇ ਮਕਾਨਾਂ ਦੀ ਬਹੁਤ ਥੁੜ ਹੈ ਤੇ ਖਾਸ ਕਰ ਕੇ ਕਿਸੇ ਅਜਿਹੇ ਬੰਦੇ ਨੂੰ ਜੋ ਪੰਜਾਬੀ ਹੋਵੇ ਤੇ ਫਿਰ ਕਲਮੁਕੱਲਾ ਜਾਂ ਕੰਵਾਰਾ, ਇਥੇ ਮਕਾਨ ਮਿਲਣਾ ਬੜਾ ਔਖਾ ਹੈ। ਜਦੋਂ ਤੀਕ ਮੈਨੂੰ ਕੋਈ ਮਕਾਨ ਨਹੀਂ ਸੀ ਮਿਲ ਸਕਿਆ,ਮੈਨੂੰ ਇਕ ਹੋਟਲ ਵਿਚ ਠਹਿਰਨਾ ਪਿਆ ਸੀ। ਜਿਸ ਕਮਰੇ ਵਿਚ ਰਿਹਾ ਸਾਂ, ਉਹ ਡਬਲ ਸੀ ਤੇ ਉਥੇ ਉਸੇ ਦਿਨ ਸ਼ਾਮ ਨੂੰ ਇਕ ਬੰਗਾਲੀ ਬੇਰਿਸਟਰ ਆ ਕੇ ਰਿਹਾ ਸੀ। ਉਸ ਨੇ ਮੈਨੂੰ ਦੱਸਿਆ ਸੀ ਕਿ ਉਹ ਬਰ੍ਹਮਾ ਦਾ ਵਸਨੀਕ ਸੀ। ਉਥੇ ਉਸ ਦੀ ਚੰਗੀ ਪ੍ਰੈਕਟਿਸ ਸੀ। ਪਰ ਜਾਪਾਨ ਦਾ ਹੱਲਾ ਹੋਣ ਦੇ ਕਾਰਨ, ਹੁਣ ਉਸ ਨੂੰ ਆਪਣੇ ਟੱਬਰ ਸਣੇ ਬਰਮਾ ਛਡਣਾ ਪਿਆ ਸੀ ਤੇ ਉਨ੍ਹਾਂ ਸਾਰਿਆਂ ਨੂੰ ਕਲਕੱਤੇ ਛਡ ਕੇ ਆਪ ਨੌਕਰੀ ਦੀ ਭਾਲ ਵਿਚ ਇਥੇ ਆਇਆ ਸੀ।
ਹਰ ਰੋਜ਼ ਸਵੇਰੇ ਅਖ਼ਬਾਰ ਵਾਲਾ ਆਉਂਦਾ ਤੇ ਉਸ ਦੀਆਂ ਨਜ਼ਰਾਂ (ਲੋੜ ਹੈ) ਦੇ ਕਾਲਮ ਤੇ ਜੰਮ ਜਾਂਦੀਆਂ। ਆਖ਼ਿਰ ਇਕ ਦਿਨ ਉਸ ਨੇ ਦੇਖਿਆ, ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ।

"ਬੰਗਾਲ ਵਿਚ ਵਿਰਕੂ ਫ਼ਸਾਦ" ਤੇ ਉਸ ਦੇ ਸਾਮਣੇ

੮੬.

ਵਰ ਤੇ ਸਰਾਪ