ਇਹ ਸਫ਼ਾ ਪ੍ਰਮਾਣਿਤ ਹੈ

ਜਿਹੜੀਆਂ ਧੁਨਾਂ ਉਸਤਤੀ ਅਤੇ ਪ੍ਰਾਰਥਨਾ ਲਈ ਬਣੀਆਂ ਸਨ, ਉਹਨਾਂ ਰਾਹੀਂ ਮਨ ਦੀਆਂ ਨਾਸਤਕ ਬਿਰਤੀਆਂ ਨਹੀਂ ਪ੍ਰਗਟਾਈਆਂ ਜਾ ਸਕਦੀਆਂ ਅਤੇ ਜਿਹੜੇ ਕਲਾ-ਰੂਪ ਅਤੇ ਬੰਧਨ ਇਕ ਸਥਿਰ ਅਤੇ ਸਥਾਈ ਸਮਾਜਕ ਪ੍ਰਬੰਧ ਵੇਲੇ ਢੁਕਵੇਂ ਸਨ, ਉਹ ਇਸ ਸਮੇਂ ਦਿਆਂ ਵਹਿਣਾਂ ਨਾਲ ਜੋਏ ਓਪਰੇ ਅਤੇ ਅਜੋੜ ਲੱਗਦੇ ਹਨ।
ਕਹਾਣੀ ਸਾਡੇ ਸਮੇਂ ਵਿਚ ਨਿਰੋਲ ਕਹਾਣੀ ਨਹੀਂ, ਸਗੋਂ ਬਹੁਤ ਕੁਛ ਹੋਰ ਹੈ। ਪਹਿਲਾਂ ਦੱਸੇ ਰੂਪਕ ਦੇ ਆਧਾਰ ਉੱਪਰ ਇਕ ਅਜਿਹੀ ਨੌਕਰਾਣੀ ਹੈ ਜਿਸ ਨੂੰ ਹਰ ਕੰਮ ਵਿਚ ਡਾਹਿਆ ਜਾ ਸਕਦਾ ਹੈ- ਇਕ ਨਿਮਣ-ਮੱਧ ਸ਼੍ਰੇਣੀ ਦੇ ਮਨੁਖ ਦੀ ਨੌਕਰਾਣੀ ਵਾਂਗ ਨਾ ਇਕ ਰਾਜੇ ਜਾਂ ਜਾਗੀਰਦਾਰ ਦਿਆਂ ਸੇਵਕਾਂ ਅਤੇ ਸੇਵਕਾਵਾਂ ਵਾਂਗ ਜਿੰਨ੍ਹਾਂ ਵਿਚੋਂ ਹਰ ਇਕ ਦਾ ਸਥਾਨ ਅਤੇ ਕਰਤੱਵ ਨੀਯਤ ਹੋਵੇ ਅਤੇ ਉਹ ਉਸ ਤੋਂ ਪਰੇ ਨਾ ਹਿਲਣ-ਟਹਲੀਏ ਟਹਿਲ ਲਈ, ਰਸੋਈਏ, ਦਰਵਾਨ, ਸ਼ਿਕਾਰੀ, ਮਨੋਰੰਜਕ ਆਦਿ ਹਰ ਇਕ ਆਪਣੀ ਆਪਣੀ ਥਾਂ ਉਪਰ।
ਕਹਾਣੀ ਅਤੇ ਨਾਵਲ, ਵਿਸ਼ੇਸ਼ ਕਰਕੇ ਕਹਾਣੀ, ਸਭਿਤਾ ਦੇ ਆਧੁਨਿਕ ਜੁਗ ਦੀਆਂ ਸਾਹਿਤਕ ਕਾਢਾਂ ਹਨ, ਜਿਸ ਦੀ ਆਯੂ ਹੁਣ ਕੋਈ ਦੋ ਸੌ ਵਰ੍ਹੇ ਵੱਧ ਤੋਂ ਵੱਧ ਹੋ ਚੁਕੀ ਹੈ। ਇਸ ਸਮੇਂ ਵਿਚ ਪਹਿਲਾਂ ਨਾਵਲ ਨੂੰ ਅਤੇ ਫੇਰ ਉਸ ਦੀ ਭੈਣ ਕਹਾਣੀ ਨੂੰ ਕਰਤੱਵ-ਵਿਸ਼ਾਲਤਾ ਦੇ ਇਕ ਨਿੱਤ-ਫੈਲਦੇ ਚੱਕਰ ਵਿਚ ਪਰਵੇਸ਼ ਕਰਨਾ ਪਿਆ ਹੈ। ਨਾਵਲ ਮੁੱਢ ਵਿਚ ਇਕ ਵਾਰਤਾ, ਇਕ ਰੋਮਾਂਸ ਬਿਆਨ ਅਤੇ ਪਰਸੰਗ ਤੋਂ ਜਿਸ ਵਿਚ ਯਥਾਰਥਵਾਦ ਦਾ ਮੇਲ

ਵਰ ਤੇ ਸਰਾਪ

੩.