ਪੰਨਾ:ਵਰ ਤੇ ਸਰਾਪ.pdf/46

ਇਹ ਸਫ਼ਾ ਪ੍ਰਮਾਣਿਤ ਹੈ

ਵਾਇਦੇ ਵਿਅਰਥ ਨਿਕਲੇ। ਮੈਂ ਉਨ੍ਹਾਂ ਦਾ ਕੋਈ ਲਾਭ ਨਾ ਉਠਾ ਸਕਿਆ।"
"ਸ਼ੇਰ ਸਿੰਘ ਸਚ ਕਹਿੰਦਾ ਹੈ।" ਉਸ ਦਿਆਂ ਕੰਨਾਂ ਵਿਚ ਗੂੰਜ ਉਠਿਆ। ਜਿਵੇਂ ਇੰਡੀਆ ਗੇਟ ਤੇ ਉਕਰੇ ਅਨਗਿਣਤ ਨਾਂ ਇਕ ਵਾਰ ਹੀ ਚੀਖ਼ ਉਠੇ ਸਨ। ਜਿਵੇਂ ਉਹ ਸਾਰੇ ਇਸ ਨਾਲ ਸਹਿਮਤ ਸਨ ਜਿਵੇਂ ਇਹ ਉਨ੍ਹਾਂ ਸਾਰਿਆਂ ਦੀ ਸਾਂਝੀ ਕਹਾਣੀ ਸੀ।
"ਨਹੀਂ ਸ਼ੇਰ ਸਿੰਘ ਗ਼ਲਤ ਕਹਿੰਦਾ ਹੈ।" ਉਸ ਦਿਆਂ ਕੰਨਾਂ ਵਿਚ ਇਕ ਹੋਰ ਆਵਾਜ਼ ਗੂੰਜੀ। ਇਹ ਇਕ ਮਹੀਨ ਨਹੀਂ ਕਮਜ਼ੋਰ ਆਵਾਜ਼ ਸੀ ਤੇ ਆਵਾਜ਼ ਦੇ ਨਾਲ ਹੀ ਇਕ ਮਰੀਅਲ ਜਿਹਾ ਇਨਸਾਨ ਜਿਸ ਨੂੰ ਹੱਡੀਆਂ ਦਾ ਢਾਂਚਾ ਆਖਣਾ ਵਧੇਰੇ ਯੋਗ ਹੈ, ਉਸ ਦੇ ਸਾਹਮਣੇ ਰੀਂਗਦਾ ਹੋਇਆ ਆ ਖਲੋਤਾ।
"ਤੂੰ ਕੌਣ ਵੇਂ?" ਉਸ ਨੇ ਪੁਛਿਆ।

"ਤੂੰ ਮੈਨੂੰ ਨਹੀਂ ਜਾਣਦਾ। ਕਿਤਨੀ ਅਜੀਬ ਹੈ ਇਹ ਗੱਲ। ਇਹ ਮੈਂ ਕਦੀ ਵੀ ਨਹੀਂ ਮੰਨ ਸਕਦਾ। ਵੇਖ ਆਪਣੇ ਦੋਸਤ ਨੂੰ ਪਛਾਣ। ਮੇਰੇ ਸਾਥੀ, ਮੇਰਾ ਨਾਮ ਹਿੰਦੁਸਤਾਨ ਹੈ। ਸ਼ਾਇਦ ਤੂੰ ਮੈਨੂੰ ਹੁਣ ਪਛਾਣ ਲਿਆ ਹੋਵੇਗਾ। ਅਸਲ ਵਿਚ ਇਹ ਮੇਰਾ ਬਨਾਉਟੀ ਨਾਂ ਹੈ। ਮੇਰਾ ਅਸਲੀ ਨਾਂ ਹੈ ਭੁੱਖ। ਕੁਝ ਲੋਕ ਮੈਨੂੰ ਰੋਟੀ ਵੀ ਆਖਦੇ ਹਨ। ਪਰ ਬਹੁਤ ਲੋਕ ਮੈਨੂੰ ਭੁਖ ਕਰਕੇ ਹੀ ਜਾਣਦੇ ਹਨ। ਕੀ ਕਿਹਾ ਮੈਂ ਰਹਿੰਦਾ ਕਿਥੇ ਹਾਂ? ਵਾਹ ਸਾਰਾ ਦੇਸ਼ ਮੇਰੀ ਜਾਗੀਰ ਹੈ। ਪਰ ਤੈਨੂੰ ਇਸ ਨਾਲ ਕੀ?" ਹਾਂ

੪੬.

ਵਰ ਤੇ ਸਰਾਪ