ਪੰਨਾ:ਵਰ ਤੇ ਸਰਾਪ.pdf/31

ਇਹ ਸਫ਼ਾ ਪ੍ਰਮਾਣਿਤ ਹੈ

ਹਾਂ ਜਦੋਂ ਸ਼ੀਲਾ ਤੇ ਸ਼ੀਲਾ ਦੀ ਭਾਬੀ ਉਸ ਨਵੀਂ ਬਣੀ ਕਠੀ ਦੇ ਕੋਲੋਂ ਲੰਘਦੀਆਂ ਤਾਂ ਪਤਾ ਨਹੀਂ ਸ਼ੀਲਾ ਨੂੰ ਕੀ ਹੋਣ ਲਗ ਜਾਂਦਾ ਸੀ। ਉਸ ਦੇ ਦਿਲ ਵਿਚ ਅਜੀਬ ਅਜੀਬ ਖ਼ਿਆਲ ਆਂਦੇ ਸਨ । ਕਦੀ ਕਦੀ ਉਹਨੂੰ ਆਪਣੇ ਆਪ ਤੇ ਗੁੱਸਾ ਵੀ ਬੜਾ ਆਉਂਦਾ ਬੀ । ਪਰ ਕਦੀ ਕਦੀ ਇਹੋ ਖ਼ਿਆਲ ਉਸ ਦੇ ਦਿਲ ਵਿਚ ਦੇਰ ਤੀਕ ਗੁਦਗੁਦੀਆਂ ਲੈਂਦੇ ਰਹਿੰਦੇ। ਪਤਾ ਨਹੀਂ ਸ਼ੀਲਾ ਦੀ ਭਾਬੀ ਕੀ ਸੋਚਦੀ ਰਹਿੰਦੀ । ਇਸ ਕੋਠੀ ਵਿਚ ਕੋਈ ਅਮੀਰ ਆਦਮੀ ਰਹਿੰਦਾ ਸੀ । ਉਸ ਦੇ ਤਿੰਨ ਨੌਕਰ ਸਨ । ਬਹਿਰਾ, ਖਾਨਸਾਮਾਂ ਤੇ ਡਰਾਈਵਰ। ਸ਼ੀਲਾ ਦੀ ਭਾਬੀ ਦੇ ਕਹਿਣ ਅਨੁਸਾਰ ਇਹ ਤਿੰਨੇ ਮੁਸ਼ਟੰਡੇ ਤੇ ਵਿਹਲੜ ਸਨ। ਪਰ ਉਹ ਜਵਾਨ ਸਨ । ਬਹਿਰਾ ਇਨ੍ਹਾਂ ਨੂੰ ਵੇਖ ਕੇ ਆਪਣੀਆਂ ਮੁੱਛਾਂ ਤੇ ਵਟ ਦੇਣ ਲਗ ਜਾਂਦਾ । ਖਾਨਸਾਮਾ ਆਪਣੀ ਟੋਪੀ ਨੂੰ ਅਗੇ ਝੁਕਾ ਕੇ ਘੂਰਦਾ ਰਹਿੰਦਾ। ਪਰ ਡਰਾਈਵਰ ਬੜਾ ਚੰਗਾ ਸੀ । ਉਸ ਦਾ ਗੋਰਾ ਰੰਗ ਸੀ । ਨੀਲੀਆਂ ਨੀਲੀਆਂ ਅੱਖਾਂ ਸਨ ਤੇ ਲੰਮੇ ਪਟੇ ਰਖਦਾ - ਸ਼ੀਲਾ ਨੂੰ ਇਹ ਬੜਾ ਚੰਗਾ ਲਗਦਾ ਸੀ । ਉਹ ਮੋਟਰ ਵਿਚ ਬੈਠ ਕੇ ਸੀਟੀਆਂ ਵਜਾਂਦਾ ਰਹਿੰਦਾ ਜਾਂ ਮੋਟਰ ਪੂੰਝਦਾ ਰਹਿੰਦਾ ਸੀ ।
ਉਹ ਜਦੋਂ ਵੀ ਉਥੋਂ ਲੰਘ ਕੇ ਜਾਂਦੀਆਂ ਤਾਂ ਇਹ ਲੋਕ ਆਪਸ ਵਿਚ ਕੋਈ ਗਲ ਕਰਦੇ ਸੁਣਾਈ ਦਿੰਦੇ, ਕੁਝ ਘੁਸਰ ਮੁਸਰ ਹੁੰਦੀ ਤੇ ਫੇਰ ਸਾਰੇ ਦੇ ਸਾਰੇ ! ਫਾਹ ਕਰਕੇ ਖਿੜ ਖਿੜਾ ਕੇ ਹਸ ਪੈਂਦੇ ਸਨ । ਸ਼ੀਲਾ ਦੀ ਭਾਬੀ ਨੂੰ ਇਹ ਖਰਵੀ ਜਹੀ ਬੇਢੱਬੀ ਹਾਸੀ ਬਹੁਤ ਬੁਰੀ ਲੱਗਦੀ ਸੀ। ਉਹ ਕੌੜਾ ਘੁੱਟ ਭਰ ਕੇ ਰਹਿ ਜਾਂਦੀ ।

੩੦.

ਵਰ ਤੇ ਸਰਾਪ