ਪੰਨਾ:ਵਰ ਤੇ ਸਰਾਪ.pdf/20

ਇਹ ਸਫ਼ਾ ਪ੍ਰਮਾਣਿਤ ਹੈ

ਤੇ ਗਲਤੀ ਕੀਤੀ ਹੈ', ਤਾਂ ਮੰਨਸਾਂ ਨੇ ਕਿਹਾ। "ਭਾਈ ਜੀ ਐਸੀ ਗਲਤੀ ਕਭੀ ਤੁਮ ਸੇ ਤੋ ਨ ਹੂਈ" ਤੇ ਸ਼ੇਰ ਸਿੰਘ ਫਿਕਾ ਜਿਹਾ ਪੈ ਗਿਆ। ਜਿਵੇਂ ਇਹ ਕੋਈ ਐਸਾ ਜਵਾਨ-ਮਰਦੀ ਦਾ ਕੰਮ ਸੀ ਜਿਹੜਾ ਮੰਨਸਾ ਨੇ ਪਲ ਵਿੱਚ ਕਰ ਲਿਆ ਸੀ ਤੇ ਸ਼ੇਰ ਸਿੰਘ ਨਹੀਂ ਸੀ ਕਰ ਸਕਿਆ।
"ਹਸ਼ਾ ਫੇਰ ਸੇਵਾ ਕਰੀ ਜਾ ਪੁਤਰਾ।" ਤੇ ਸ਼ੇਰ ਸਿੰਘ ਨੇ ਆਪਣੀਆਂ ਮੁੱਛਾਂ ਤੇ ਹਥ ਫੇਰ ਕੇ ਆਪਣੇ ਸੁਭਾ ਅਨੁਸਾਰ ਖੰਘੂਰਾ ਮਾਰਿਆ। ਖੰਘੂਰਾ ਜਿਸ ਤੋਂ ਮੰਨਸਾ ਚੰਗੀ ਤਰ੍ਹਾਂ ਜਾਣੂ ਸੀ। ਜਿਸ ਵਿਚ ਸ਼ੇਰ ਸਿੰਘ ਦੀ ਨਾਕਾਮੀ ਸੀ, ਨਾ-ਮੁਰਾਦੀ ਸੀ, ਵਿਅੰਗ ਸੀ। ਮੰਨਸਾ ਨੂੰ ਇਹ ਖੰਘੂਰਾ ਇਸ ਤਰ੍ਹਾਂ ਤਲਖ ਜਾਪਿਆ ਜਿਵੇਂ ਕੌੜੀ ਕੁਨੀਨ ਦਾ ਘੁਟ ਹੁੰਦਾ ਹੈ। ਪਰ ਉਹ ਇਸਨੂੰ ਲਾਲ ਪਾਣੀ ਸਮਝ ਕੇ ਪੀ ਗਿਆ।
ਸਰਦੀਆਂ ਦੇ ਦਿਨ ਸਨ ਤੇ ਅਜੇ ਮੱਸਾਂ ਮੂੰਹ ਝਾਖਰਾ ਹੀ ਹੋਇਆ ਸੀ। ਮੰਨਸਾ ਆਪਣੇ ਬਿਸਤਰੇ ਵਿਚ ਪਿਆ ਉਲਸੇਟੇ ਲੈ ਰਿਹਾ ਸੀ। ਉਸ ਨੂੰ ਨੀਂਦ ਨਹੀਂ ਸੀ ਆ ਰਹੀ ਪਰ ਉਠਣ ਨੂੰ ਵੀ ਉਸਦਾ ਜੀ ਨਹੀਂ ਸੀ ਕਰ ਰਿਹਾ। ਸੁੱਤ ਉਨੀਦੇ ਜਹੇ ਵਿੱਚ ਉਸਨੂੰ ਇਸ ਤਰ੍ਹਾਂ ਭਾਸਿਆ ਜਿਵੇਂ ਕੋਈ ਉਸ ਨੂੰ ਵਾਜਾਂ ਮਾਰ ਰਿਹਾ ਹੈ--"ਮੰਨਸਾ ਹੋ ਮੰਨਸਾ" - ਸ਼ੇਰ ਸਿੰਘ ਦੀ ਅਵਾਜ਼ ਮੰਨਸਾ ਚੰਗੀ ਤਰਾਂ ਜਾਣਦਾ ਸੀ। ਉਹ ਕਦੀ ਭੁਲੇਖਾ ਨਹੀਂ ਸੀ ਖਾ ਸਕਦਾ। "ਮਨਹੂਸ" ਉਸਨੇ ਸੋਚਿਆ। ਉਹ ਕਦੀ ਸਵੇਰੇ ਸਵੇਰੇ ਉਸਦੇ ਮਥੇ ਨਹੀਂ ਸੀ ਲਗਦਾ। "ਨਹਿਸ! ਆਜ ਦਿਨ ਪਤਾ ਨਹੀਂ ਕੈਸੇ ਗੁਜ਼ਰਤ ਹੈ।" ਪਰ ਉਹ ਤਾਂ ਉਸਨੂੰ ਉਠਾ ਰਿਹਾ ਸੀ,

ਵਰ ਤੋ ਸਰਾਪ

੧੮.