ਪੰਨਾ:ਵਰ ਤੇ ਸਰਾਪ.pdf/13

ਇਹ ਸਫ਼ਾ ਪ੍ਰਮਾਣਿਤ ਹੈ

ਇਕ ਬੱਕਰੀ ਇਕ ਤੀਵੀਂ


'ਇਕ ਬੱਕਰੀ ਇਕ ਤੀਵੀਂ' -- ਮੈਂ ਕਈ ਵਾਰ ਸੋਚਦਾ ਹਾਂ ਕਿਸੇ ਦੇ ਜੀਵਨ ਵਿੱਚ ਕੀ ਮਹਤਤਾ ਰਖ ਸਕਦੀਆਂ ਹਨ। ਪਰ 'ਮੰਨਸਾ' ਦੀ ਸਾਰੀ ਦੀ ਸਾਰੀ ਜ਼ਿੰਦਗੀ ਕੇਵਲ ਇਹੋ ਕੁਝ ਹੀ ਸੀ, ਇਕ ਬੱਕਰੀ ਇਕ ਤੀਵੀਂ
-- ਬੱਕਰੀ ਜਿਹੜੀ ਛੋਟੀ ਜਹੀ ਅਜੇ ਉਸਨੇ ਕੱਲ ਹੀ ਖ਼ਰੀਦੀ ਸੀ, ਇਕ ਨਿੱਕੀ ਜਹੀ ਮੇਮਣੀ। ਤੇ ਅਜ ਉਹ ਇਕ ਚੰਗੀ ਤਕੜੀ ਬੱਕਰੀ ਬਣ ਗਈ ਸੀ। ਤੇ 'ਮੰਨਸਾ' ਦੇ ਕਹੇ ਅਨੁਸਾਰ ਉਸ ਨੇ ਕੁਝ ਦਿਨਾਂ ਨੂੰ ਮਾਂ ਬਣ ਜਾਣਾ ਸੀ। ਆਪਣੇ ਵਰਗੀ ਇਕ

ਵਰ ਤੇ ਸਰਾਪ

੧੧.