ਪੰਨਾ:ਵਰ ਤੇ ਸਰਾਪ.pdf/108

ਇਹ ਸਫ਼ਾ ਪ੍ਰਮਾਣਿਤ ਹੈ

ਇਕ ਯੁਗ ਬੀਤ ਗਿਆ ਹੈ। ਪਰ ਸ਼ੁਕਰ ਹੈ ਆਈ ਤਾਂ ਹੈ। ਇਸ ਨਾਲ ਬੇਕਰਾਰ ਦਿਲ ਦੀ ਫੇਰ ਕੁਝ ਧਰਵਾਸ ਬੁਝ ਗਈ ਹੈ। ਯਾਦ ਕਰਨ ਲਈ ਬਹੁਤ ਬਹੁਤ ਧੰਨਵਾਦ।
ਪਰਾਈਮ ਮਨਿਸਟਰ ਚਰਚਲ ਨੇ ਸ਼ਹਿਰੀਆਂ ਦੇ ਨਾਂ ਇਕ ਅਪੀਲ ਜਾਰੀ ਕੀਤੀ ਹੈ, ਸ਼ਾਇਦ ਤੂੰ ਵੀ ਵੇਖੀ ਹੋਵੇਗੀ। ਲੰਡਨ ਬੀ.ਬੀ.ਸੀ. ਤੋਂ ਕਲ ਦੇ ਪਰੋਗਰਾਮ ਵਿਚ ਸਾਨੂੰ ਇਸ ਦਾ ਰੀਕਾਰਡ ਸੁਣਾਇਆ ਗਿਆ। "United we stand & united we win."-- ਇਹ ਸਾਡੀ ਆਪਣੀ ਲੜਾਈ ਹੈ ਤੇ ਅਸੀਂ ਇਸ ਨੂੰ ਸਾਂਝੇ ਰਹਿ ਕੇ ਹੀ ਜਿਤ ਸਕਾਂਗੇ। ਯੈਂਕਸ ਕੋਈ ਓਪਰੇ ਥੋੜੇ ਹੀ ਹਨ। ਇਹ ਸਾਡਾ ਆਪਣਾ ਖ਼ੂਨ ਹਨ। ਵੈਸੇ ਸਰਕਾਰ ਬਰਤਾਨੀਆਂ ਦੀ ਇਹ ਨੀਤੀ ਮੇਰੀ ਸਮਝ ਵਿਚ ਨਹੀਂ ਆ ਸਕੀ। ਇਸ ਵਿਚ ਜ਼ਰੂਰ ਕੋਈ ਭੇਤ ਹੋਵੇਗਾ। ਅਸੀਂ ਘਰੋਂ ਬੇਘਰ ਹੋ ਕੇ ਲੜੀਏ ਤੇ ਸਾਡੇ ਘਰ ਦੀ ਰਖਵਾਲੀ ਲਈ ਯੈਂਕਸ ਭੇਜੇ ਜਾਣ।

ਕਲ 'ਜੋ' ਨੂੰ ਸਟੈਲਾ ਦੀ ਚਿਠੀ ਮਿਲੀ ਹੈ, ਤਾਂ ਸਾਨੂੰ ਇਹ ਗਲ ਪਤਾ ਲਗੀ ਹੈ ਕਿ ਯੈਂਕੀ ਟਰੁਪਸ ਬਲਾਇਟੀ ਵਿਚ ਆ ਗਏ ਹਨ। ਉਸ ਨੇ ਉਨ੍ਹਾਂ ਦੀਆਂ ਕੁਝ ਇਹੋ ਜਿਹੀਆਂ ਹਰਕਤਾਂ ਵੀ ਲਿਖੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਸਾਨੂੰ ਬਹੁਤ ਨਿਰਾਸਤਾ ਹੋਈ ਹੈ। ਕਿਤਨੀ ਬੁਰੀ ਗਲ ਹੈ, ਸਟੈਲਾ ਲਿਖਦੀ ਹੈ, ਯੈਂਕੀ ਸਿਪਾਹੀ ਸਾਡੇ ਸਿਪਾਹੀਆਂ ਨਾਲੋਂ ਵਧੇਰੇ ਤਨਖ਼ਾਹ ਲੈਂਦੇ ਹਨ। ਉਨ੍ਹਾਂ ਦੀ ਵਰਦੀ ਸਾਡੇ ਸਿਪਾਹੀਆਂ ਨਾਲੋਂ ਵਧੇਰੇ ਸੁੰਦਰ ਹੁੰਦੀ ਹੈ ਤੇ ਇਸ ਤੋਂ ਵੀ ਵਧੀਕ ਇਹ ਕਿ ਉਹ ਵਧੇਰੇ ਮਿਲਨਸਾਰ

੧੧8.

ਵਰ ਤੇ ਸਰਾਪ