ਪੰਨਾ:ਵਰ ਤੇ ਸਰਾਪ.pdf/107

ਇਹ ਸਫ਼ਾ ਪ੍ਰਮਾਣਿਤ ਹੈ

ਕੰਮ ਕਾਜ ਤੇ ਰੁਝੇਵੇਂ ਇਤਨੇ ਰਹੇ ਹਨ ਕਿ ਚਿਠੀ ਲਿਖਣ ਦਾ ਅਵਸਰ ਹੀ ਨਹੀਂ ਲਭ ਸਕੀ। ਤੇਰਾ ਘਲਿਆ ਹੋਇਆ ਇੰਡੀਅਨ ਟੀ ਦਾ ਗਿਫ਼ਟ ਪਾਰਸਲ ਮਿਲ ਗਿਆ ਹੈ। ਹੁਣ ਚਾਹ ਤੇ ਚੀਨੀ ਦੀ ਇਤਨੀ ਘਾਟ ਨਹੀਂ ਪਰਤੀਤ ਹੁੰਦੀ। ਭਾਵੇਂ ਇਨ੍ਹਾਂ ਚੀਜ਼ਾਂ ਦਾ ਅਜੇ ਤੀਕ ਰਾਸ਼ਨ ਹੈ। ਯੈਂਕੀ ਟਰੁਪਸ ਆਪਣੇ ਨਾਲ ਕਈ ਇਕ ਮੋਬਾਈਲ ਕੈਨਟੀਨਜ਼ ਲੈ ਕੇ ਆਏ ਹਨ। ਇਨ੍ਹਾਂ ਨੂੰ ਸਦਾ ਵਕਤ ਸਿਰ ਰਾਸ਼ਨ ਪੁਜ ਜਾਂਦਾ ਹੈ। ਸ਼ਹਿਰ ਵਿਚ ਹਰ ਥਾਵੇਂ ਯੈਂਕੀ ਪੁਜ ਜਾਂਦੇ ਹਨ ਤੇ ਸ਼ਹਿਰ ਵਿਚ ਹਰ ਥਾਵੇਂ ਕੈਂਨਟੀਨਜ਼ ਪੁਜ ਜਾਂਦੀਆਂ ਹਨ। ਤੁਸੀਂ ਇਨ੍ਹਾਂ ਨੂੰ ਇਕ ਵਾਰ ਹੋਸਪੀਟੈਲਿਟੀ ਔਫਰ ਕਰੋ ਤੇ ਇਹ ਅਗੋਂ ਚਾਰ ਵਾਰੀ ਪਰਤਾਂਦੇ ਹਨ। ਸ਼ਹਿਰੀਆਂ ਨਾਲ ਚੰਗਾ ਵਰਤਾ ਕਰਦੇ ਹਨ। ਯੈਂਕੀ ਕਮਾਨ ਅਫ਼ਸਰ ਨੇ ਆਪਣੀ ਯੂਨਿਟ ਵਲੋਂ ਕਲ ਸਾਨੂੰ ਸਾਰਿਆਂ ਨੂੰ ਖਾਣੇ ਦੀ ਦਾਅਵਤ ਦਿੱਤੀ ਹੈ। ਮੈਂ, ਸਟੈਲਾ, ਟਾਮੀ ਵਾਈਟ ਤੇ ਹੋਰ ਸਾਰੇ ਹੋਮ ਗਾਰਡਜ਼ ਕਲ ਦੀਆਂ ਤਿਆਰੀਆਂ ਵਿਚ ਲਗੇ ਹੋਏ ਹਾਂ। ਇਸੇ ਲਈ ਕਾਹਲੀ ਕਾਹਲੀ ਚਿਠੀ ਲਿਖ ਰਹੀ ਹਾਂ। ਓ: ਕੇ: ਗੁਡ ਲੁਕ।

ਤੇਰੀ......
ਐਲਜ਼ਾ।
ਟਰਾਂਜ਼ਿਟ ਕੈਪ ਨੰ: ੧੮੮,
ਕੇਅਰ ਬੇਸ ਪੋਸਟ ਆਫ ਨੰ: ੫੫੫,
ਇੰਡੀਆ।
੧੦ ਨਵੰਬਰ ੧੯੪੪.


ਪਿਆਰੀ ਐਲਜ਼ਾ।


ਇਕ ਮੁੱਦਤ ਬਾਦ ਤੇਰੀ ਚਿਠੀ ਆਈ ਹੈ। ਜਾਪਦਾ ਹੈ।

ਵਰ ਤੇ ਸਰਾਪ

੧੧੩.