ਪੰਨਾ:ਵਰ ਤੇ ਸਰਾਪ.pdf/103

ਇਹ ਸਫ਼ਾ ਪ੍ਰਮਾਣਿਤ ਹੈ

ਲਈ ਮੇਰੇ ਮਨ ਵਿਚ ਅਜੇ ਕੋਈ ਪਰਸ਼ੰਸਾ ਨਹੀਂ ਉਤਪੰਨ ਹੋ ਸਕੀ ਪਰ ਫਿਰ ਵੀ ਇੰਝ ਲਗਦੈ ਜਿਵੇਂ ਇਹ ਆਪਣਾ ਓਪਰਾ ਪੰਨ ਗੰਵਾ ਬੈਠੇ ਹਨ।
ਅਜੇ ਕਲ ਦੀ ਤਾਂ ਗਲ ਹੈ। ਅਸੀਂ ਸਾਰੇ ਇਨਸਟਰੱਕਟਰ, ਹਿੰਦੁਸਤਾਨੀ ਰੰਗਰੂਟਾਂ ਦੇ ਆਪੋ ਆਪਣੇ ਵਗ ‘ਪਾਸ ਆਊਟ’ ਪਰੇਡ ਵਾਸਤੇ ਲੈ ਕੇ ਜਾ ਰਹੇ ਸਾਂ ਰਸਤੇ ਵਿਚ ਬਹਿਸ ਛਿੜੇ ਪਈ। 'ਜੋ ਕਹਿਣ ਲਗਾ।
"ਇਕ ਹਿੰਦੁਸਤਾਨੀ ਇਕ ਅਛਾ ਬਹਿਰਾ ਅਛਾ ਖਾਨਸਾਮਾਂ ਔਰ ਅਛਾ ਨੌਕਰ ਬੰਣ ਸਕਦਾ ਹੈ। ਜੇ ਉਸਨੂੰ ਠੀਕ ਟਰੇਨਿੰਗ ਦਿੱਤੀ ਜਾਵੇ।"
"ਸ਼ਾਇਦ ਇਕ ਅਛਾ ਸਿਪਾਹੀ " ਮੈਂ ਕਿਹਾ।
"ਨਹੀਂ ਮੇਰੇ ਖ਼ਿਆਲ ਵਿਚ ਇਸਦਾ ਕਰੈਡਿਡ ਉਸ ਨੂੰ ਸਿਪਾਹੀ ਬਣਾਉਣ ਵਾਲਿਆਂ ਨੂੰ ਵਧੇਰੇ ਹੈ।" ਜੋ ਨੇ ਉਤਰ ਦਿਤਾ।
"ਠੀਕ ਹੈ।" ਮੈ ਕਿਹਾ "ਜੇ ਇਹ ਨਾ ਹੁੰਦਾ ਤਾਂ ਸਾਨੂੰ ਵੀ ਕੀ ਲੋੜ ਪਈ ਸੀ ਕਿ ਬਲਾਇਟੀ ਤੋਂ ਇਥੇ ਆਉਂਦੇ।"

"ਹਾਂ ਦੇਖੋ ਨਾ ਕਿਤਨਾਂ ਭੈੜਾ ਦੇਸ਼ ਹੈ।" ' ਜੋ ਬੋਲਿਆ, "ਕਿਸ ਕਦਰ ਗਰਮੀ ਪੈਂਦੀ ਹੈ। ਸੂਰਜ ਤਾ ਇਉਂ ਤਪਦਾ ਹੈ, ਜਿਵੇਂ ਕਲ ਤਪੇਗਾ ਹੀ ਨਹੀਂ ਤੇ ਕਲ ਇਸ ਨਾਲੋਂ ਵੀ ਵਧੀਕ ਤਪਸ਼ ਹੋਵੇਗੀ। ਨਾਲੇ ਧੁੱਪ ਵਿਚ ਇਨ੍ਹਾਂ ਵਹਿਸ਼ੀਆਂ ਨੂੰ ਪਰੇਡ ਕਰਵਾ ਕਰਵਾ ਕੇ ਸਾਡਾ ਤੇ ਇਨ੍ਹਾਂ ਵਾਂਗ ਰੰਗ ਵੀ ਕਾਲਾ ਪੈ ਗਿਆ ਹੈ।

ਵਰ ਤੇ ਸਰਾਪ

੧੦੯.