ਪੰਨਾ:ਵਰ ਤੇ ਸਰਾਪ.pdf/101

ਇਹ ਸਫ਼ਾ ਪ੍ਰਮਾਣਿਤ ਹੈ

ਦੀ ਹਰ ਗਲ ਅਨੋਖੀ ਹੈ।" ਜਾਹਨੀ ਕੀ ਇਹ ਸਚ ਹੈ? ਕੀ ਹਿੰਦੁਸਤਾਨੀ ਲੋਕ ਨੰਗੇ ਹੁੰਦੇ ਹਨ ਤੇ ਪਹਾੜਾਂ ਦੀਆਂ ਕੰਧਰਾਂ ਵਿਚ ਰਹਿੰਦੇ ਹਨ? ਇਨ੍ਹਾਂ ਵਹਿਸ਼ੀਆਂ ਕੋਲੋਂ ਬਚ ਕੇ ਰਹੀ ਤੇ ਇਨ੍ਹਾਂ ਦਾ ਇਤਬਾਰ ਨਾ ਕਰੀ।
ਅਜ ਸ਼ਾਮ ਹੋਮ ਗਾਰਡਜ਼ ਦੀ ਮੀਟਿੰਗ ਹੈ। ਟਾਮੀ ਕੋਲੋਂ ਹਿੰਦੁਸਤਾਨ ਬਾਬਤ ਹੋਰ ਗੱਲਾਂ ਪੁਛਾਂਗੀ। ਹਾਂ ਸਚ ਮੈਂ ਤੈਨੂੰ ਦਸਿਆ ਨਹੀਂ ਅਸੀਂ ਸਾਰੀਆਂ ਕੁੜੀਆਂ ਤੇ ਸਕੂਲਾਂ ਦੇ ਮੁੰਡੇ ਰਲ ਕੇ ਹੋਮ ਗਾਰਡਜ਼ ਚਲਾ ਰਹੇ ਹਾਂ। ਪਰ ਸੁਣਿਆਂ ਹੈ ਛੇਤੀ ਹੀ ਯੈਂਕੀ ਟਰੂਪਸ ਬਲਾਇਟੀ ਦੀ ਡੀਫੈਂਸ ਲਈ ਆ ਰਹੇ ਹਨ।
ਬਾਕੀ ਫੇਰ ਕਦੀ ਲਿਖਾਂ ਗੀ।

ਤੇਰੀ ਆਪਣੀ---
ਐਲਜ਼ਾ
ਤਾਜ ਮਹਲ,
ਬੰਬਈ,
ਇੰਡੀਆ।
੧੫ ਫ਼ਰਵਰੀ ੧੯੪੪

ਮੇਰੀ ਪਿਆਰੀ ਐਲਜ਼ਾ,


ਮਿਠੀ ਯਾਦ ਘਲਦਾ ਹਾਂ।


ਇਹ ਖ਼ਤ ਮੈਂ ਤੈਨੂੰ ਇੰਡੀਆ ਦੇ ਪਰਸਿਧ ਸ਼ਹਿਰ ਬੰਬਈ ਵਿਚੋਂ ਲਿਖ ਰਿਹਾ ਹਾਂ। ਇਹ ਸਮੁੰਦਰ ਦੇ ਕੰਢੇ ਇਕ ਆਰਟੀ

ਵਰ ਤੇ ਸਰਾਪ

੧੦੭.