ਪੰਨਾ:ਵਰ ਤੇ ਸਰਾਪ.pdf/100

ਇਹ ਸਫ਼ਾ ਪ੍ਰਮਾਣਿਤ ਹੈ

ਪਰਤੇਂਗਾ। ਸਾਡੇ ਇਤਿਹਾਸ ਵਿਚ ਉਹ ਇਕ ਮਹਾਨ ਦਿਨ ਹੋਵੇਗਾ। ਪਰ ਉਹ ਦਿਨ ਕਦੋਂ ਆਵੇਗਾ। ਕਦੋਂ।

ਅਜ ਕਲ ਹੋਮ ਇਕ ਅਜਬ ਬੇਰੌਣਕ ਥਾਂ ਹੈ। ਜਵਾਨ ਮੁੰਡਾ ਤੇ ਕੋਈ ਵੇਖਣ ਨੂੰ ਵੀ ਨਹੀਂ ਮਿਲਦਾ। ਘਰ ਦੇ ਸਾਰੇ ਨਿਕੇ ਮੋਟੇ ਕੰਮ ਵਡੇਰੀਆਂ ਤੀਵੀਆਂ ਕਰਦੀਆਂ ਹਨ। ਵਡੇ ਬੁਢੇ ਤੇ ਜਵਾਨ ਕੁੜੀਆਂ ਸਾਰੇ ਰਲ ਕੇ ਹੋਰ ਕੰਮ ਕਰਦੇ ਹਨ। ਦਫ਼ਤਰੀ ਕੰਮਾਂ ਤੋਂ ਲੈ ਕੇ ਕਾਰਖ਼ਾਨੇ ਤੇ ਮਸ਼ੀਨਾਂ ਚਲਾਉਣ ਤੀਕ ਹਰ ਕੰਮ ਅਸੀਂ ਆਪ ਕਰਦੀਆਂ ਹਾਂ। ਸ਼ਾਇਦ ਅਗੇ ਮੈਂ ਤੈਨੂੰ ਲਿਖਿਆ ਨਹੀਂ। ਮੈਂ ਇਕ ਆਰਡੀਨੈਂਸ ਫੈਕਟਰੀ ਵਿਚ ਕੰਮ ਕਰਦੀ ਹਾਂ। ਮੈਂ ਕਈ ਵਾਰੀ ਸੋਚਦੀ ਹਾਂ, ਕਿਤਨੀ ਡੂੰਘੀ ਸਾਂਝ ਹੈ ਮੇਰੇ ਵਿਚ ਤੇ ਮੇਰੇ ਜਾਹਨੀ ਵਿਚ-ਮੈਂ ਬੰਬ ਬਣਾਉਂਦੀ ਹਾਂ ਤੇ ਮੇਰਾ ਜਾਹਨੀ ਬੰਬ ਚਲਾਉਂਦਾ ਹੈ। ਅਸਲ ਵਿਚ ਇਹ ਕੰਮ ਮੈਂ ਆਪ ਹੀ ਚੁਣਿਆਂ ਸੀ। ਕਰਨ ਨੂੰ ਤਾਂ ਕੁਝ ਹੋਰ ਵੀ ਕੀਤਾ ਜਾ ਸਕਦਾ ਸੀ। ਕੌਮੀ ਲੜਾਈ ਵਿਚ ਹਰ ਕਿਸੇ ਦਾ ਹਿੱਸਾ ਹੈ। ਪਰ ਮੈਂ ਸੋਚਿਆ ਇਹ ਕੰਮ ਵਧੇਰੇ ਚੰਗਾ ਹੈ, ਇਸ ਤਰ੍ਹਾਂ ਮੇਰੇ ਜਾਹਨੀ ਨਾਲ ਮੇਰੀ ਸਾਂਝ ਬਣੀ ਰਹੇਗੀ। ਨਾਲੇ ਮੈਂ ਬੰਦੂਕ ਚਲਾਣਾ ਵੀ ਸਿਖ ਗਈ ਹਾਂ। ਬੁੱਢਾ ਟਾਮੀ ਵਾਈਟ ਸਾਨੂੰ ਡਰਿਲ ਕਰਾਂਦਾ ਹੈ। ਲੰਗੜਾ ਟਾਮੀ! ਲੜਾਈ ਵਿਚ ਵਿਚਾਰੇ ਦੀ ਲਤ ਕਟੀ ਗਈ ਸੀ। ਟਾਮੀ ਵਾਈਟ, ਆਪਣੀ ਨੌਕਰੀ ਦਾ ਕਾਫ਼ੀ ਭਾਗ ਹਿੰਦੁਸਤਾਨ ਵਿਚ ਗੁਜ਼ਾਰ ਕੇ ਆਇਆ ਹੈ। ਮੈਂ ਉਸ ਕੋਲੋਂ ਹਿੰਦੁਸਤਾਨ ਬਾਬਤ ਸਾਰੀਆਂ ਗੱਲਾਂ ਪੁਛੀਆਂ ਹਨ। "ਹਿੰਦੁਸਤਾਨ" ਉਹ ਕਹਿੰਦਾ ਹੈ, "ਇਕ ਵਚਿਤਰ ਦੇਸ਼ ਹੈ ਜਿਥੋਂ

੧੦੬.

ਵਰ ਤੇ ਸਰਾਪ