ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/73

ਇਹ ਸਫ਼ਾ ਪ੍ਰਮਾਣਿਤ ਹੈ

ਇਕ ਕੋਈ

ਇਕ ਕੋਈ,
ਲੰਘਦਾ ਜਾਂਦਾ, ਸਾਹਮਣੀ ਸੜਕ ਤੇ, ਮਾੜੂਆ ਜਿਹਾ,
ਗਰੀਬੜਾ ਬੰਦਾ,
ਮੋਢਿਆਂ ਤੋਂ ਘਸਿਆ ਕੁੜਤਾ, ਥਿੰਧਆਲੀ ਮੈਲੀ ਪੱਗ, ਵਿਚੋਂ
ਵਾਲਾਂ ਦੀਆਂ ਜਲੂਟੀਆਂ ਪਲਮਣ,
ਲੱਕ, ਅੰਦੇ ਪਿਆ, ਗੋਡਿਆਂ ਤੀਕ ਤਹਿਮਤ, ਗਾਂਢਿਆਂ
ਵਾਲੀ ਜੁੱਤੀ ਠਿੱਬੀ ਪੈਰੀਂ, ਖੁੱਚਾਂ ਤੀਕ ਘੱਟਾ,
ਬੁਚਕੀ ਇਕ ਨਿਕ-ਸੁਕ ਦੀ ਕੱਛੇ, ਹਥ ਸੋਟਾ ਇਕ ਪੁਰਾਣਾ,
ਇਸ ਦਾ ਇਕ ਸਾਥੀ।

ਜੇਠ ਦੇ ਦਿਨ,
ਮੈਂ ਬੈਠਾਂ ਅੰਦਰ ਬੈਠਕੇ, ਖਾਂਦਾ ਬਰਫ ਮਲਾਈ ਠੰਡੀ,
ਚਮਚਿਆਂ ਨਾਲ,
ਪੱਖਾ ਚਲਦਾ ਸਿਰ ਤੇ ਬਿਜਲੀ ਦਾ,
ਘਾਹ ਦੀਆਂ ਟਟੀਆਂ ਬੱਧੀਆਂ ਬਾਹਰ, ਪਾਣੀ ਪਾਂਦਾ, ਉਨ੍ਹਾਂ
ਤੇ 'ਕੋਈ ਇਕ' ਮੁੜ ਮੁੜ,
ਅੱਗ ਵੱਸਦੀ ਕਹਿਰ ਦੀ, ਬਾਹਰ ਨਿਕਲਣ ਦੀ ਜਾ ਨਾ,
ਕੰਮ ਦਲਦੇ ਮੇਰੇ ਸਭ ‘ਹੁਕਮ’ ਨਾਲ, ਪੂਰਾ ਹੁੰਦਾ ਬੱਤੀਆਂ
ਦੰਦਾਂ ’ਚੋਂ, ਜੋ ਜੋ ਨਿਕਲਦਾ।

੬੮