ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/68

ਇਹ ਸਫ਼ਾ ਪ੍ਰਮਾਣਿਤ ਹੈ

ਉਹ ਕਿਥੇ?

ਉਹ ਕਿਥੇ ਹੈ?
ਕਿਹੜੇ ਮੁਲਕ? ਕਿਹੜੇ ਦੇਸ, ਕਿਹੜੀ ਥਾਂ?
ਕਿਵੇਂ ਮਿਲਾਂ? ਕੌਣ ਮਿਲਾਏ?-
ਮੈਂ ਥੱਕਿਆ ਹੋਇਆ ਰਾਹੀ ਹਾਂ।

ਗ੍ਰੰਥ ਪੜ੍ਹੋ, ਵੇਦ ਤੇ ਕਤੇਬ,
ਜਪ ਕਰੋ, ਤਪ ਤੇ ਤਿਆਗ;
ਸਨਿਆਸ ਧਾਰੋ, ਧਿਆਨ ਤੇ ਗਿਆਨ;
ਪੂਜਾ ਕਰੋ, ਪਾਠ ਅਤੇ ਆਰਤੀ;
ਰਹਿਤ ਧਾਰੋ, ਭੇਖ ਅਤੇ ਭਾਵਨਾ;
ਸ਼ਨਾਨ ਕਰੋ ਗੰਗਾ ਤੇ ਗੋਦਾਵਰੀ;
ਓਥੇ 'ਉਹ' ਰਹਿੰਦਾ,
ਮੰਦਰਾਂ ਤੇ ਤੀਰਥਾਂ, ਪੂਜ-ਅਸਥਾਨਾਂ ਵਿੱਚ-
ਕਿਸੇ ਮੈਨੂੰ ਆਖਿਆ।

ਨੇਕ ਬਣੋ,
ਪਾਪ ਨਾ ਕਰੋ, ਚੋਰੀ ਨਾ, ਯਾਰੀ ਨਾ,
ਝੂਠ ਨਾ ਬੋਲੋ, ਰਹਿਮ ਕਰੇ, ਮਾਰੋ ਨਾ ਜਿਊਂਦੇ ਜੀਆਂ ਨੂੰ,
ਧਾਰਨ ਕਰੋ, ਪਰਉਪਕਾਰ, ਪਰਸੁਆਰਥ ਤੇ ਸੇਵਾ,

੬੩